ਬੁੱਧਵਾਰ ਨੂੰ ਅਮਰੀਕਾ ਦੇ ਫ਼ਲੋਰਿਡਾ ਵਿਚ ਆਏ ਚੱਕਰਵਾਤ ‘ਇਡਾਲੀਆ’ ਨੇ ਭਾਰੀ ਤਬਾਹੀ ਮਚਾਈ। ਸ਼੍ਰੇਣੀ 3 ਦੇ ਇਸ ਤੂਫ਼ਾਨ ਕਾਰਨ ਫ਼ਲੋਰਿਡਾ ਵਿਚ ਕਈ ਘਰ ਅਤੇ ਵਾਹਨ ਪਾਣੀ ਵਿਚ ਡੁੱਬੇ ਹੋਏ ਹਨ, ਦਰਖ਼ਤ ਉੱਖੜ ਗਏ ਹਨ ਅਤੇ ਸੜਕਾਂ ‘ਤੇ ਵੀ ਨਦੀਆਂ ਵਾਂਗ ਪਾਣੀ ਵਹਿੰਦਾ ਨਜ਼ਰੀਂ ਪੈ ਰਿਹਾ ਹੈ। ਤੂਫ਼ਾਨੀ ਬਾਰਿਸ਼ਾਂ ਅਤੇ ਤੇਜ਼ ਹਵਾਵਾਂ ਨੇ ਲੱਖਾਂ ਲੋਕਾਂ ਨੂੰ ਬਿਜਲੀ ਤੋਂ ਸੱਖਣੇ ਕਰ ਦਿੱਤਾ ਹੈ। ਫ਼਼ਲੋਰਿਡਾ ਹਾਈਵੇਅ ਪੈਟਰੋਲ ਦੇ ਅਨੁਸਾਰ, ਮੌਸਮ ਨਾਲ ਸਬੰਧਤ ਸੜਕ ਹਾਦਸਿਆਂ ਵਿਚ ਦੋ ਲੋਕਾਂ ਦੀ ਮੌਤ ਹੋਈ ਹੈ।
Total Views: 284 ,
Real Estate



















