ਇਸਰੋ ਨੇ ਸੂਰਜ ਦੇ ਅਧਿਐਨ ਲਈ ਭੇਜੇ ਜਾਣ ਵਾਲੇ ਆਪਣੇ ਆਦਿੱਤਿਆ-ਐਲ 1 ਮਿਸ਼ਨ ਬਾਰੇ ਨਵੀਂ ਜਾਣਕਾਰੀ ਦਿੰਦਿਆਂ ਅੱਜ ਕਿਹਾ ਕਿ ਲਾਂਚ ਰਿਹਰਸਲ ਤੇ ਰਾਕੇਟ ਦੀ ਅੰਦਰੂਨੀ ਜਾਂਚ ਮੁਕੰਮਲ ਹੋ ਗਈ ਹੈ। ਇਹ ਮਿਸ਼ਨ 2 ਸਤੰਬਰ ਨੂੰ ਸ੍ਰੀਹਰੀਕੋਟਾ ਸਪੇਸਪੋਰਟ ਤੋਂ ਸਵੇਰੇ 11.50 ’ਤੇ ਲਾਂਚ ਕੀਤਾ ਜਾਵੇਗਾ। ਆਦਿੱਤਿਆ-ਐਲ1 ਨੂੰ ‘ਸੋਲਰ ਕਰੋਨਾ’ ਦੀ ਰਿਮੋਟ ਨਿਗਰਾਨੀ ਲਈ ਡਿਜ਼ਾਈਨ ਕੀਤਾ ਗਿਆ ਹੈ। ਇਹ ‘ਸੋਲਰ ਵਿੰਡ’ ਦਾ ਐਲ1 ’ਤੇ ਵਿਗਿਆਨਕ ਸਰਵੇਖਣ ਵੀ ਕਰੇਗਾ। ਐਲ1 ਜਿਸ ਨੂੰ ‘ਸਨ-ਅਰਥ ਲਗਰਾਂਗਿਅਨ ਪੁਆਇੰਟ) ਕਿਹਾ ਜਾਂਦਾ ਹੈ, ਧਰਤੀ ਤੋਂ 15 ਲੱਖ ਕਿਲੋਮੀਟਰ ਦੂਰ ਹੈ। ਸੂਰਜ ਲਈ ਇਹ ਭਾਰਤੀ ਪੁਲਾੜ ਏਜੰਸੀ- ਇਸਰੋ ਦਾ ਪਹਿਲਾ ਮਿਸ਼ਨ ਹੈ। ਮਿਸ਼ਨ ਲਈ ਸਪੇਸਕਰਾਫਟ ਨੂੰ ਪੀਐੱਸਐਲਵੀ-ਸੀ57 ਰਾਕੇਟ ਰਾਹੀਂ ਲਾਂਚ ਕੀਤਾ ਜਾਵੇਗਾ। ਇਸਰੋ ਨੇ ਇਕ ਪੋਸਟ ਰਾਹੀਂ ਦੱਸਿਆ ਕਿ ਲਾਂਚ ਲਈ ਤਿਆਰੀਆਂ ਅੱਗੇ ਵੱਧ ਰਹੀਆਂ ਹਨ। ਇਹ ਮਿਸ਼ਨ ਐਲ1 ਦੁਆਲੇ ਪੰਧ ’ਤੇ ਪੈ ਕੇ ਸੂਰਜ ਦਾ ਅਧਿਐਨ ਕਰਨ ਵੱਲ ਸੇਧਤ ਹੈ। ‘ਫੋਟੋਸਫੀਅਰ’, ‘ਕਰੋਮੋਸਫੀਅਰ’ ਤੇ ਸੂਰਜ ਦੀ ਸਭ ਤੋਂ ਬਾਹਰਲੀ ਪਰਤ (ਕਰੋਨਾ) ਨੂੰ ਬਾਰੀਕੀ ਨਾਲ ਘੋਖਣ ਲਈ ਇਹ ਵੱਖ-ਵੱਖ ਵੇਵਬੈਂਡ ਵਿਚ ਸੱਤ ਪੇਅਲੋਡ ਲੈ ਕੇ ਜਾਵੇਗਾ। ਇਹ ਪੂਰੀ ਤਰ੍ਹਾਂ ਸਵਦੇਸ਼ੀ ਮਿਸ਼ਨ ਹੈ।
ਸੂਰਜ ਦੇ ਅਧਿਐਨ ਲਈ 2 ਸਤੰਬਰ ਨੂੰ ਸ੍ਰੀਹਰੀਕੋਟਾ ਤੋਂ ਲਾਂਚ ਕੀਤਾ ਜਾਵੇਗਾ ਮਿਸ਼ਨ
Total Views: 157 ,
Real Estate



















