ਜਹਾਜ਼ ’ਚ ਬੰਬ ਦੀ ਧਮਕੀ ਮਗਰੋਂ ਯਾਤਰੀ ਉਤਾਰੇ

ਕੋਚੀ ਤੋਂ ਬੰਗਲੌਰ ਜਾ ਰਹੇ ਇੰਡੀਗੋ ਜਹਾਜ਼ ‘ਚ ਸਵਾਰ ਯਾਤਰੀਆਂ ਨੂੰ ਅੱਜ ਨੂੰ ਕੋਚੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਸ ਵੇਲੇ ਉਤਾਰ ਦਿੱਤਾ ਗਿਆ, ਜਦੋਂ ਜਹਾਜ਼ ‘ਚ ਬੰਬ ਹੋਣ ਦੀ ਸੂਚਨਾ ਮਿਲੀ। ਜਹਾਜ਼ 6ਈ6482 ਨੇ ਸਵੇਰੇ 10.30 ਵਜੇ ਬੰਗਲੌਰ ਰਵਾਨਾ ਹੋਣਾ ਸੀ। ਹਵਾਈ ਅੱਡੇ ਦੇ ਸੂਤਰਾਂ ਨੇ ਦੱਸਿਆ ਕਿ ਯਾਤਰੀਆਂ ਨੂੰ ਉਤਾਰ ਦਿੱਤਾ ਗਿਆ ਅਤੇ ਜਹਾਜ਼ ਨੂੰ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਨੇ ਵੀ ਬੰਬ ਦੀ ਧਮਕੀ ਮਿਲਣ ਦੀ ਪੁਸ਼ਟੀ ਕੀਤੀ।

Total Views: 255 ,
Real Estate