
ਰੂਸ ਦੀ ਪ੍ਰਾਈਵੇਟ ਸੈਨਾ ਵੈਗਨਰ ਗਰੁੱਪ ਦੇ ਮੁਖੀ ਯੇਵਜਨੀ ਪ੍ਰੀਗੋਜ਼ਿਨ ਦੀ ਪ੍ਰਾਈਵੇਟ ਜੈੱਟ ਹਾਦਸੇ ਵਿਚ ਮੌਤ ਦੀਆਂ ਖਬਰਾਂ ਹਨ। ਇਹ ਜਹਾਜ਼ ਮਾਸਕੋ ਦੇ ਕੋਲ ਕਰੈਸ਼ ਹੋਇਆ ਹੈ। ਰੂਸ ਦੀ ਹਵਾਬਾਜ਼ੀ ਅਥਾਰਿਟੀ ਨੇ ਦੱਸਿਆ ਕਿ ਐਂਬਾਰੀਅਰ ਜਹਾਜ਼ ਹਾਦਸੇ ਦੀ ਜਾਂਚ ਆਰੰਭੀ ਗਈ ਹੈ। ਯਾਤਰੀਆਂ ਦੀ ਸੂਚੀ ਮੁਤਾਬਕ ਇਸ ਜਹਾਜ਼ ਵਿਚ ਪ੍ਰੀਗੋਜ਼ਿਨ ਦਾ ਨਾਂ ਵੀ ਹੈ। ਇਹ ਜਹਾਜ਼ ਰਾਤ ਵੇਲੇ ਤਵੇਰ ਖੇਤਰ ਵਿਚ ਡਿੱਗਿਆ ਹੈ। ਜਹਾਜ਼ ਮਾਸਕੋ ਤੋਂ ਸੇਂਟ ਪੀਟਰਜ਼ਬਰਗ ਜਾ ਰਿਹਾ ਸੀ। ਇਸ ਵਿਚ ਸੱਤ ਯਾਤਰੀ ਤੇ ਤਿੰਨ ਅਮਲਾ ਮੈਂਬਰ ਸਵਾਰ ਸਨ।
Total Views: 177 ,
Real Estate


















