ਕੈਨੇਡਾ ਦਾ ਕਾਰੋਬਾਰੀ ਰਾਹੁਲ ਗੰਗਲ ਜਾਸੂਸੀ ਮਾਮਲੇ ਵਿੱਚ CBI ਵੱਲੋਂ ਗ੍ਰਿਫ਼ਤਾਰ

ਭਾਰਤ ਦੀ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਰੱਖਿਆ ਜਾਸੂਸੀ ਮਾਮਲੇ ਵਿਚ ਕੈਨੇਡੀਅਨ ਕਾਰੋਬਾਰੀ ਰਾਹੁਲ ਗੰਗਲ ਨੂੰ ਗ੍ਰਿਫ਼ਤਾਰ ਕੀਤਾ ਹੈ। ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ । ਇਸ ਮਾਮਲੇ ਵਿਚ ਇਕ ਪੱਤਰਕਾਰ ਅਤੇ ਇਕ ਸਾਬਕਾ ਜਲ ਸੈਨਾ ਕਮਾਂਡਰ ਨੂੰ ਮਈ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਕਾਰੋਬਾਰੀ ਰਾਹੁਲ ਗੰਗਲ 2019 ਵਿਚ ਕੈਨੇਡਾ ਵਿਚ ਸਥਾਈ ਨਿਵਾਸੀ ਬਣ ਗਿਆ ਸੀ। ਸੋਮਵਾਰ ਨੂੰ ਦਿੱਲੀ ਪਹੁੰਚਣ ‘ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਅਦਾਲਤ ਨੇ ਉਨ੍ਹਾਂ ਨੂੰ ਚਾਰ ਦਿਨਾਂ ਲਈ ਸੀ.ਬੀ.ਆਈ. ਹਿਰਾਸਤ ਵਿਚ ਭੇਜ ਦਿੱਤਾ ਹੈ।

Total Views: 349 ,
Real Estate