ਸ਼ੋਸਲ ਮੀਡੀਆ ਦੀ ਵਰਤੋਂ ਕਰਨਾ ਜ਼ਰੂਰੀ ਲਗਦਾ ਹੈ ਤਾਂ ਨਤੀਜੇ ਭੁਗਤਣ ਲਈ ਵੀ ਤਿਆਰ ਰਹਿਣਾ ਚਾਹੀਦਾ

ਸ਼ੋਸਲ ਮੀਡੀਆ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਸੁਪਰੀਮ ਕੋਰਟ ਨੇ ਕਿਹਾ ਕਿ ਜੇ ਕਿਸੇ ਵਿਅਕਤੀ ਨੂੰ ਸ਼ੋਸਲ ਮੀਡੀਆ ਦੀ ਵਰਤੋਂ ਕਰਨਾ ਜ਼ਰੂਰੀ ਲਗਦਾ ਹੈ ਤਾਂ ਉਸ ਨੂੰ ਨਤੀਜੇ ਭੁਗਤਣ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਜਸਟਿਸ ਬੀਆਰ ਗਵਈ ਤੇ ਪੀਕੇ ਮਿਸ਼ਰਾ ਦੇ ਬੈਂਚ ਨੇ ਅਦਾਕਾਰ ਤੇ ਤਾਮਿਲਨਾਡੂ ਦੇ ਸਾਬਕਾ ਵਿਧਾਇਕ ਐੱਸਵੀ ਸ਼ੇਖਰ ਦੀ ਪਟੀਸ਼ਨ ਖਾਰਜ ਕਰਦੇ ਹੋਏ ਇਹ ਟਿੱਪਣੀ ਕੀਤੀ। 2018 ਵਿਚ ਮਹਿਲਾ ਪੱਤਰਕਾਰਾਂ ਖ਼ਿਲਾਫ਼ ਕਥਿਤ ਤੌਰ ’ਤੇ ਇਤਰਾਜ਼ਯੋਗ ਟਿੱਪਣੀਆਂ ਵਾਲਾ ਫੇਸਬੁਕ ਪੋਸਟ ਸਾਂਝਾ ਕਰਨ ਦੇ ਮਾਮਲੇ ਵਿਚ ਐੱਸਵੀ ਸ਼ੇਖਰ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਹਨ। ਸੁਪਰੀਮ ਕੋਰਟ ਮਦਰਾਸ ਹਾਈ ਕੋਰਟ ਦੇ 14 ਜੁਲਾਈ ਦੇ ਉਸ ਹੁਕਮ ਖ਼ਿਲਾਫ਼ ਸ਼ੇਖਰ ਵੱਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਕਰ ਰਹੀ ਸੀ ਜਿਸ ਵਿਚ ਅਪਰਾਧਕ ਮੁਕੱਦਮਾ ਰੱਦ ਕਰਨ ਸਬੰਧੀ ਉਨ੍ਹਾਂ ਦੀ ਪਟੀਸ਼ਨ ਖਾਰਜ ਕਰ ਦਿੱਤੀ ਗਈ ਸੀ। ਸੁਪਰੀਮ ਕੋਰਟ ਨੇ ਪਟੀਸ਼ਨ ਕਰਨ ਵਾਲੇ ਦੀ ਨੁਮਾਇੰਦੀ ਕਰ ਰਹੇ ਵਕੀਲ ਨੂੰ ਕਿਹਾ ਕਿ ਜੇ ਕੋਈ ਸ਼ੋਸਲ ਮੀਡੀਆ ਦੀ ਵਰਤੋਂ ਕਰਦਾ ਹੈ ਤਾਂ ਉਸ ਨੂੰ ਇਸ ਦੇ ਅਸਰ ਤੇ ਪਹੁੰਚ ਬਾਰੇ ਵੱਧ ਚੌਕਸ ਰਹਿਣਾ ਚਾਹੀਦਾ ਹੈ। ਵਕੀਲ ਨੇ ਦਲੀਲ ਦਿੱਤੀ ਕਿ ਘਟਨਾ ਦੇ ਦਿਨ ਸ਼ੇਖਰ ਨੇ ਆਪਣੀਆਂ ਅੱਖਾਂ ਵਿਚ ਕੁਝ ਦਵਾਈ ਪਾ ਲਈ ਸੀ ਜਿਸ ਕਾਰਨ ਉਹ ਸਾਂਝੀ ਕੀਤੀ ਗਈ ਆਪਣੀ ਪੋਸਟ ਦਾ ਵਿਸ਼ਾ ਨਹੀਂ ਪੜ੍ਹ ਸਕੇ ਸਨ। ਬੈਂਚ ਨੇ ਕਿਹਾ ਕਿ ਸ਼ੋਸਲ ਮੀਡੀਆ ਦੀ ਵਰਤੋਂ ਕਰਦੇ ਸਮੇਂ ਚੌਕਸੀ ਵਰਤਣੀ ਪੈਂਦੀ ਹੈ।ਹਾਈ ਕੋਰਟ ਨੇ ਆਪਣੇ ਹੁਕਮ ਵਿਚ ਕਿਹਾ ਸੀ ਕਿ ਸ਼ੇਖਰ ਨੇ 19 ਅਪ੍ਰੈਲ, 2018 ਨੂੰ ਆਪਣੇ ਫੇਸਬੁਕ ਅਕਾਊਂਟ ’ਤੇ ‘ਇਤਰਾਜ਼ਯੋਗ ਟਿੱਪਣੀ’ ਪ੍ਰਕਾਸ਼ਤ ਕੀਤੀ ਸੀ ਜਿਸ ਤੋਂ ਬਾਅਦ ਚੇਨਊ ਪੁਲਿਸ ਕਮਿਸ਼ਨਰ ਦੇ ਸਾਹਮਣੇ ਸ਼ਿਕਾਇਤ ਦਰਜ ਕੀਤੀ ਗਈ ਸੀ ਤੇ ਤਾਮਿਲਨਾਡੂ ਦੇ ਵੱਖ-ਵੱਖ ਹਿੱਸਿਆਂ ਵਿਚ ਉਨ੍ਹਾਂ ਖ਼ਿਲਾਫ਼ ਹੋਰ ਨਿੱਜੀ ਸ਼ਿਕਾਇਤਾਂ ਵੀ ਦਰਜ ਕੀਤੀਆਂ ਗਈਆਂ।
ਸ਼ੇਖਰ ਦੇ ਵਕੀਲ ਨੇ ਹਾਈ ਕੋਰਟ ਦੇ ਸਾਹਮਣੇ ਦਲੀਲ ਦਿੱਤੀ ਸੀ ਕਿ ਉਨ੍ਹਾਂ ਨੂੰ ਉਸ ਸੁਨੇਹੇ ਦੇ ਵਿਸ਼ੇ ਬਾਰੇ ਪਤਾ ਨਹੀਂ ਸੀ ਜੋ ਉਨ੍ਹਾਂ ਨੂੰ ਭੇਜਿਆ ਗਿਆ ਸੀ ਤੇ ਉਨ੍ਹਾਂ ਨੇ ਇਸ ਨੂੰ ਸਿਰਫ਼ ਆਪਣੇ ਫੇਸੁਬਕ ਅਕਾਊਂਟ ਤੋਂ ਅੱਗੇ ਵਧਾਅ ਦਿੱਤਾ। ਵਕੀਲ ਨੇ ਇਹ ਦਲੀਲ ਵੀ ਦਿੱਤੀ ਕਿ ਸੁਨੇਹੇ ਵਿਚ ਮੌਜੂਦ ਇਤਰਾਜ਼ਯੋਗ ਟਿੱਪਣੀਆਂ ਬਾਰੇ ਪਤਾ ਲੱਗਣ ਤੋਂ ਬਾਅਦ ਸ਼ੇਖਰ ਨੇ ਉਸੇ ਦਿਨ ਕੁਝ ਘੰਟਿਆਂ ਅੰਦਰ ਲਿਖਤੀ ਸਮੱਗਰੀ ਹਟਾ ਦਿੱਤੀ ਤੇ ਇਸ ਤੋਂ ਬਾਅਦ 20 ਅਪ੍ਰੈਲ 2018 ਨੂੰ ਇਕ ਪੱਤਰ ਲਿਖ ਕੇ ਸਬੰਧਤ ਮਹਿਲਾ ਪੱਤਰਕਾਰਾਂ ਤੇ ਮੀਡੀਆ ਤੋਂ ਬਿਨਾਂ ਸ਼ਰਤ ਮਾਫ਼ੀ ਮੰਗੀ ਸੀ।

Total Views: 165 ,
Real Estate