ਕੈਨੇਡਾ : ਅੱਗ ਨੇ 1 ਲੱਖ 34 ਹਜ਼ਾਰ ਵਰਗ ਕਿਲੋਮੀਟਰ ਜੰਗਲੀ ਇਲਾਕਾ ਸਾੜ ਕੇ ਕੀਤਾ ਸੁਆਹ

ਜੰਗਲਾਂ ਦੀ ਅੱਗ ਨੇ 1 ਲੱਖ 34 ਹਜ਼ਾਰ ਵਰਗ ਕਿਲੋਮੀਟਰ ਇਲਾਕਾ ਕੈਨੇਡਾ ‘ਚ ਸਾੜ ਕੇ ਸੁਆਹ ਕਰ ਦਿੱਤਾ ਹੈ।ਹੁਣ ਇਹ ਬਰਫ਼ਬਾਰੀ ਸ਼ੁਰੂ ਹੋਣ ਤੋਂ ਪਹਿਲਾਂ ਇਹ ਬੁਝਦੀ ਨਜ਼ਰ ਨਹੀਂ ਆ ਰਹੀ। ਸ਼ੁੱਕਰਵਾਰ ਤੱਕ 1,138 ਥਾਵਾਂ ‘ਤੇ ਅੱਗ ਲੱਗੀ ਹੋਈ ਸੀ ਅਤੇ ਇਨ੍ਹਾਂ ਵਿਚੋਂ 817 ਥਾਵਾਂ ‘ਤੇ ਅੱਗ ਬੇਕਾਬੂ ਦੱਸੀ ਜਾ ਰਹੀ ਹੈ। ਐਨਵਾਇਰਨਮੈਂਟ ਕੈਨੇਡਾ ਦਾ ਕਹਿਣਾ ਹੈ ਕਿ ਮੁਲਕ ਦੇ ਲੋਕਾਂ ਨੂੰ ਆਉਣ ਵਾਲੇ ਵਰਿ੍ਹਆਂ ਦੌਰਾਨ ਇਸ ਤੋਂ ਵੀ ਖ਼ਤਰਨਾਕ ਹਾਲਾਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੁਦਰਤੀ ਸਰੋਤ ਵਿਭਾਗ ਵਿਚ ਜੰਗਲਾਤ ਮਾਮਲਿਆਂ ਦੇ ਡਾਇਰੈਕਟਰ ਜਨਰਲ ਮਾਈਕਲ ਨੌਰਟਨ ਨੇ ਕਿਹਾ ਕਿ ਇਕ ਗੱਲ ਬਿਲਕੁਲ ਸਪੱਸ਼ਟ ਨਜ਼ਰ ਆ ਰਹੀ ਹੈ ਕਿ ਬਸੰਤ ਰੁੱਤ ਵਿਚ ਹੀ ਜੰਗਲਾਂ ਦੀ ਅੱਗ ਸ਼ੁਰੂ ਹੋ ਜਾਂਦੀ ਹੈ ਅਤੇ ਪਤਝੜ ਰੁੱਤ ਦੇ ਅੰਤ ਤੱਕ ਇਸ ਨੂੰ ਬੁਝਾਉਣ ਮੁਸ਼ਕਲ ਹੋ ਜਾਂਦਾ ਹੈ।

Total Views: 256 ,
Real Estate