ਭਾਰਤੀ ਪਾਸਪੋਰਟ ਛੱਡਣ ‘ਚ ਦਿੱਲੀ ਵਾਲੇ ਮੋਹਰੀ,ਗੁਜਰਾਤੀ ਵੀ ਪੰਜਾਬੀਆਂ ਦੇ ਪਿੱਛੇ-ਪਿੱਛੇ

ਬੀਤੇ ਨੌਂ ਵਰ੍ਹਿਆਂ ਦੌਰਾਨ ਹਰ ਵਰ੍ਹੇ ਔਸਤਨ 3124 ਪੰਜਾਬੀਆਂ ਨੇ ਆਪਣੀ ਧਰਤੀ ਨੂੰ ਪੱਕੇ ਤੌਰ ’ਤੇ ਛੱਡਿਆ ਹੈ। ਦਿੱਲੀ ਇਸ ਮਾਮਲੇ ’ਤੇ ਪਹਿਲੇ ਨੰਬਰ ’ਤੇ ਹੈ, ਜਦਕਿ ਪੰਜਾਬੀ ਤੇ ਗੁਜਰਾਤੀ ਪੱਕੇ ਤੌਰ ’ਤੇ ਵਿਦੇਸ਼ੀ ਬਾਸ਼ਿੰਦੇ ਬਣਨ ਲਈ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੇ ਹਨ।  ਕੇਂਦਰੀ ਵਿਦੇਸ਼ ਮੰਤਰਾਲੇ ਨੇ 2014 ਤੋਂ 2022 ਦਾ ਅੰਕੜਾ ਨਸ਼ਰ ਕੀਤਾ ਹੈ ਤੇ ਇਸ ਵਕਫ਼ੇ ਦੌਰਾਨ ਕੁਲ 2,46,580 ਭਾਰਤੀਆਂ ਨੇ ਵਿਦੇਸ਼ੀ ਨਾਗਰਿਕਤਾ ਹਾਸਲ ਕਰਕੇ ਆਪਣਾ ਭਾਰਤੀ ਪਾਸਪੋਰਟ ਤਿਆਗ ਦਿੱਤਾ ਹੈ। ਇਸ ਵਿੱਚ ਸਭ ਤੋਂ ਵੱਡੀ ਗਿਣਤੀ ਦਿੱਲੀ ਵਾਸੀਆਂ (60,414) ਦੀ ਹੈ। ਦੂਸਰੇ ਨੰਬਰ ’ਤੇ ਪੰਜਾਬੀ (28,717) ਆਉਂਦੇ ਹਨ। ਇਸ ਤੋਂ ਬਿਨਾਂ ਤੀਸਰੇ ਨੰਬਰ ’ਤੇ 22,300 ਗੁਜਰਾਤੀਆਂ ਨੇ ਭਾਰਤੀ ਪਾਸਪੋਰਟ ਨੂੰ ਛੱਡਿਆ ਹੈ। ਗੁਆਂਢੀ ਸੂਬੇ ਹਰਿਆਣਾ ਦੇ ਸਿਰਫ਼ 7226 ਵਸਨੀਕ ਇਸ ਸ਼੍ਰੇਣੀ ਵਿੱਚ ਆਉਂਦੇ ਹਨ, ਜਦਕਿ ਚੰਡੀਗੜ੍ਹ ਵਿੱਚੋਂ ਸਿਰਫ਼ 1904 ਵਸਨੀਕਾਂ ਨੇ ਭਾਰਤੀ ਨਾਗਰਿਕਤਾ ਛੱਡੀ ਹੈ। ਪਿਛਲੇ ਨੌਂ ਵਰ੍ਹਿਆਂ ਦੇ ਅੰਕੜਿਆਂ ਅਨੁਸਾਰ ਔਸਤਨ ਰੋਜ਼ਾਨਾ 8 ਪੰਜਾਬੀ ਵਿਦੇਸ਼ਾਂ ਦੇ ਬਾਸ਼ਿੰਦੇ ਬਣਦੇ ਹਨ।

Total Views: 176 ,
Real Estate