ਜਾਪਾਨ ਨੂੰ 5-0 ਨਾਲ ਹਰਾ ਕੇ ਭਾਰਤ ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਦੇ ਫਾਈਨਲ ਵਿੱਚ

ਭਾਰਤੀ ਹਾਕੀ ਟੀਮ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਪਹੁੰਚ ਗਈ ਹੈ । ਭਾਰਤ ਨੇ ਸ਼ੁੱਕਰਵਾਰ ਨੂੰ ਸੈਮੀਫਾਈਨਲ ‘ਚ ਜਾਪਾਨ ਨੂੰ ਇਕਤਰਫਾ ਮੈਚ ‘ਚ 5-0 ਨਾਲ ਹਰਾ ਦਿੱਤਾ। ਅਕਾਸ਼ਦੀਪ ਸਿੰਘ ਨੇ 19ਵੇਂ ਮਿੰਟ ਵਿੱਚ, ਕਪਤਾਨ ਹਰਮਨਪ੍ਰੀਤ ਸਿੰਘ ਨੇ 23ਵੇਂ ਮਿੰਟ ਵਿੱਚ, ਮਨਦੀਪ ਸਿੰਘ ਨੇ 30ਵੇਂ ਮਿੰਟ ਵਿੱਚ, ਸੁਮਿਤ ਨੇ 39ਵੇਂ ਮਿੰਟ ਵਿੱਚ ਅਤੇ ਕਾਰਤੀ ਸੇਲਵਮ ਨੇ 51ਵੇਂ ਮਿੰਟ ਵਿੱਚ ਗੋਲ ਕੀਤੇ। ਕਪਤਾਨ ਹਰਮਨਪ੍ਰੀਤ ਸਿੰਘ ਨੇ ਟੂਰਨਾਮੈਂਟ ਦਾ ਅੱਠਵਾਂ ਗੋਲ ਕੀਤਾ। ਹਰਮਨਪ੍ਰੀਤ ਸਿੰਘ ਟੂਰਨਾਮੈਂਟ ਦੇ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਹਨ। ਭਾਰਤ ਸ਼ਨੀਵਾਰ 12 ਅਗਸਤ ਨੂੰ ਫਾਈਨਲ ਵਿੱਚ ਸੈਮੀਫਾਈਨਲ 1 ਦੀ ਜੇਤੂ ਮਲੇਸ਼ੀਆ ਨਾਲ ਭਿੜੇਗਾ।

Total Views: 149 ,
Real Estate