ਅਮਰੀਕਾ : ਪਰਮਾਣੂ ਮਿਜ਼ਾਈਲ ਵਾਲੀ ਫੈਕਟਰੀ ਵਿਚ ‘ਚ 268 ਵਰਕਰ ਕੈਂਸਰ ਨਾਲ ਪੀੜਤ !

ਅਮਰੀਕਾ ਦੇ ਇਕ ਮਿਜ਼ਾਈਲਾਂ ਬਣਾਉਣ ਵਾਲੀ ਫੈਕਟਰੀ ਵਿਚ ਵਿੱਚ ਵੱਡੀ ਗਿਣਤੀ ‘ਚ ਕਰਮਚਾਰੀ ਕੈਂਸਰ ਨਾਲ ਪੀੜਤ ਪਾਏ ਗਏ ਹਨ। ਅਮਰੀਕੀ ਹਵਾਈ ਸੈਨਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਮਿਜ਼ਾਈਲ ਬੇਸ ‘ਚ ਕੈਂਸਰ ਫੈਲਣ ਦੀਆਂ ਸ਼ਿਕਾਇਤਾਂ ਬਾਅਦ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਬੇਸ ਤੋਂ ਨਮੂਨੇ ਲਏ ਗਏ, ਜਿਸ ਵਿਚ ਕਾਰਸੀਨੋਜਨ ਪਾਏ ਗਏ। ਟਾਰਚਲਾਈਟ ਇਨੀਸ਼ੀਏਟਿਵ ਦੇ ਅਨੁਸਾਰ, ਪ੍ਰਮਾਣੂ ਮਿਜ਼ਾਈਲ ਸਾਈਟ ‘ਤੇ ਕੰਮ ਕਰ ਰਹੇ ਲਗਭਗ 268 ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪਿਛਲੇ ਕੁਝ ਸਾਲਾਂ ਵਿੱਚ ਕੈਂਸਰ, ਖੂਨ ਨਾਲ ਸਬੰਧਤ ਬਿਮਾਰੀਆਂ ਜਾਂ ਹੋਰ ਗੰਭੀਰ ਬਿਮਾਰੀਆਂ ਤੋਂ ਪੀੜਤ ਹੋਣ ਦੀ ਰਿਪੋਰਟ ਕੀਤੀ ਹੈ। ਬਲਡ ਕੈਂਸਰ ਦੇ ਸਭ ਤੋਂ ਵੱਧ ਕੇਸ ਪਾਏ ਗਏ ਹਨ। ਮੋਂਟਾਨਾ ਬੇਸ ਦੀ 2 ਮਿਜ਼ਾਈਲ ਲਾਂਚ ਸਹੂਲਤ ਤੋਂ ਲਏ ਗਏ ਨਮੂਨਿਆਂ ਵਿੱਚ ਪੀਸੀਬੀ (ਕਾਰਸੀਨੋਜਨਿਕ ਤੱਤ) ਦਾ ਪੱਧਰ ਵਾਤਾਵਰਣ ਸੁਰੱਖਿਆ ਏਜੰਸੀ ਦੇ ਪ੍ਰਵਾਨਿਤ ਪੱਧਰ ਤੋਂ ਵੱਧ ਹੈ। ਰਿਪੋਰਟ ਆਉਣ ਤੋਂ ਬਾਅਦ ਅਮਰੀਕੀ ਹਵਾਈ ਸੈਨਾ ਨੇ ਬੇਸ ਨੂੰ ਤੁਰੰਤ ਖਾਲੀ ਕਰਨ ਅਤੇ ਇਸ ਨੂੰ ਸਾਫ਼ ਕਰਨ ਅਤੇ ਕੈਂਸਰ ਪੈਦਾ ਕਰਨ ਵਾਲੇ ਤੱਤਾਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਹਨ।

Total Views: 297 ,
Real Estate