ਸੋਮਵਾਰ ਨੂੰ ਅਮਰੀਕਾ ਦੇ ਪੂਰਬੀ ਰਾਜਾਂ ਵਿਚ ਭਾਰੀ ਮੀਂਹ, ਝੱਖੜ ਅਤੇ ਵਾਵਰੋਲਿਆਂ ਕਾਰਨ 10 ਲੱਖ ਤੋਂ ਵੱਧ ਘਰਾਂ ਦੀ ਬਿਜਲੀ ਗੁੱਲ ਹੋ ਗਈ ਅਤੇ ਹਜ਼ਾਰਾਂ ਫਲਾਈਟਸ ਰੱਦ ਕਰਨੀਆਂ ਪਈਆਂ ਜਾਂ ਦੇਰ ਨਾਲ ਰਵਾਨਾ ਹੋਈਆਂ। ਜਾਰਜੀਆ ਤੋਂ ਨਿਊ ਯਾਰਕ ਤੱਕ ਤੇਜ਼ ਹਵਾਵਾਂ ਨੇ ਸੈਂਕੜੇ ਦਰੱਖਤ ਜੜੋਂ ਪੁੱਟ ਦਿਤੇ ਅਤੇ ਘਰਾਂ ਦੀਆਂ ਛੱਤਾਂ ਉਡ ਗਈਆਂ। ਹੁਣ ਤੱਕ ਦੋ ਜਣਿਆਂ ਦੀ ਮੌਤ ਹੋਣ ਦੀ ਰਿਪੋਰਟ ਹੈ। ਐਲਾਬਾਮਾ ਦੇ ਫਲੋਰੈਂਸ ਇਲਾਕੇ ਦੀ ਪਾਰਕਿੰਗ ਵਿਚ ਬਿਜਲੀ ਡਿੱਗਣ ਕਾਰਨ 28 ਸਾਲਾ ਸ਼ਖਸ ਦੀ ਮੌਤ ਹੋ ਗਈ ਜਦਕਿ ਸਾਊਥ ਕੈਰੋਲਾਈਨਾ ਦੇ ਐਂਡਰਸਨ ਵਿਖੇ ਦਰੱਖਤ ਡਿੱਗਣ ਕਾਰਨ 15 ਸਾਲਾ ਅੱਲ੍ਹੜ ਦੀ ਮੌਤ ਹੋਣ ਦੀ ਰਿਪੋਰਟ ਹੈ।
Total Views: 145 ,
Real Estate



















