ਮਸਾਲਾ ਚਿਕਨ

ਨਵਿੰਦਰ ਕੌਰ ਭੱਟੀ
ਸਮੱਗਰੀ
1 1/4 ਕਿਲੋਗ੍ਰਾਮ ਧੋਕੇ ਸੁਕਾ ਕੇ ਚਿਕਨ
3 ਕਪ ਕਟਿਆ ਹੋਇਆ ਪਿਆਜ਼
2 ਕਪ ਬਾਰੀਕ ਪੀਸਿਆ ਟਮਾਟਰ
1 ਕਪ ਬਾਰੀਕ ਕਟਿਆ ਧਨੀਆ ਦੇ ਪੱਤੇ
1 Tsp ਲਸਣ ਦੇ ਫਲੇਕ੍ਸ
1 tsp ਜ਼ੀਰਾ ਸਾਬਤ
1 Tsp ਮਿਰਚ ਪਾਊਡਰ
1/2 tsp ਹਲਦੀ ਪਾਊਡਰ
1/2 ਕਪ ਗ੍ਰੇਟੇਡ ਨਾਰੀਅਲ
5 Tsp ਰਿਫਾਈਂਡ ਤੇਲ
1/2 ਕਪ ਕਰੀ ਪੱਤਾ
1 tsp ਨਮਕ
2 ਇੰਚ ਅਦਰਕ
3/4 tsp ਰਾਈ
1 tsp ਕਾਲੀ ਮਿਰਚ
3 Tsp ਧਨੀਆ ਦਾ ਪਾਊਡਰ
3/4 ਕਪ ਪਾਣੀ
1 1/2 Tsp ਪੋਪੀ ਸੀਡਜ਼
ਵਿਧੀ
-ਥੋੜੇ ਕੋਸੇ ਪਾਣੀ ਵਿਚ ਲੂਣ ਪਾਕੇ ਚਿਕਨ ਦੇ ਟੁਕੜਿਆਂ ਨੂੰ ਭੀਉ
ਕੇ ਰੱਖ ਦਿਓ , ਇਸ ਨਾਲ ਚਿਕਨ ਨੂੰ ਪਕਾਉਣ ਲਈ ਲੋੜੀਂਦਾ ਸਮਾਂ ਘਟੇਗਾ ਅਤੇ ਟੁਕੜੇ ਨਰਮ ਹੋ ਜਾਣਗੇ . ਥੋੜੀ ਦੇਰ ਰੱਖ ਕੇ ਫੇਰ ਚਿਕਨ ਨੂੰ ਠੰਡੇ ਪਾਣੀ ਨਾਲ rinse ਕਰਕੇ ਇਕ ਪਾਸੇ ਰੱਖ ਦਿਓ
-ਅਦਰਕ, ਲਸਣ, ਰਾਈ ਦੇ ਬੀਜ, ਜੀਰੇ ਦੇ ਬੀਜ ਅਤੇ ਕਾਲੇ ਮਿਰਚ ਦੇ 2 ਟੁਕੜੇ ਪਾ ਕੇ ਇੱਕ ਪੇਸਟ ਬਣਾਉ. ਫਿਰ ਮਿਰਚ ਪਾਊਡਰ, ਧਨੀਆ ਪਾਊਡਰ, ਹਲਦੀ ਪਾਊਡਰ ਅਤੇ ਇਕ ਚੌਥਾਈ ਪਿਆਲਾ ਪਾਣੀ ਲਓ. ਇਹਨਾਂ ਸਾਰਿਆਂ ਨੂੰ ਪੀਸੋ ਅਤੇ ਇਸਨੂੰ ਇੱਕ ਪੇਸਟ ਬਣਾਉ. ਹੁਣ ਤਾਜਾ ਨਾਰੀਅਲ ਕੱਦੂਕਸ ਕਰਕੇ ਅਤੇ ਪੋਪੀ ਬੀਜ ਨੂੰ ਮਿਲਾ ਕੇ ਪੇਸਟ ਬਣਾ ਲੋ
-ਕੜਾਹੀ ਵਿਚ ਤੇਲ ਨੂੰ ਗਰਮ ਕਰੋ , ਪਿਆਜ਼ ਦੇ ਟੁਕੜੇ ਭੂਨੋ ਜਦ ਤੱਕ ਉਹ ਸੁਨਿਹਰੀ ਭੂਰੇ ਨਹੀਂ ਬਣ ਜਾਂਦੇ. ਫਿਰ ਕਰੀ ਪੱਤੇ ਅਤੇ ਨਮਕ ਨੂੰ ਮਿਲਾਓ, ਤਿੰਨ ਮਿੰਟਾਂ ਲਈ ਅਦਰਕ-ਲਸਣ ਦੇ ਮਸਾਲੇ ਦੀ ਪੇਸਟ ਪਾ ਕੇ ਭੂਨੋ . ਹੁਣ ਮਿਰਚ-ਧਨੀਆ ਹਲਦੀ ਪਾਊਡਰ ਪਾਉ. ਚੰਗੀ ਤਰ੍ਹਾਂ ਮਿਲਾਓ ਅਤੇ ਚਿਕਨ ਦੇ ਟੁਕੜੇ ਪਾਓ. ਪੰਜ ਮਿੰਟ ਲਈ ਫਰਾਈ ਕਰੋ
– ਟਮਾਟਰ ਪਾਕੇ ਹੋਰ ਪੰਜ ਮਿੰਟ ਫਰਾਈ ਕਰੋ .ਡੇਢ ਕੱਪ ਪਾਣੀ ਪਾਕੇ ਕਰੀਬ 10-15 ਮਿੰਟਾਂ ਲਈ ਪਕਾਉ. ਜਦੋਂ ਚਿਕਨ ਨਰਮ ਹੁੰਦਾ ਹੈ, ਤਾਂ ਨਾਰੀਅਲ-ਪੋਪੀ ਬੀਜਾਂ ਦੀ ਪੇਸਟ ਪਾਕੇ ਮਿਲਾਓ ਅਤੇ ਪੰਜ ਮਿੰਟ ਲਈ ਮੱਧਮ ਸੇਕ ਤੇ ਪਕਾਓ. ਅੰਤ ਵਿੱਚ, ਧਨੀਆ ਦੇ ਪੱਤੇ ਨੂੰ ਮਿਲਾਓ, ਚੰਗੀ ਤਰ੍ਹਾਂ ਰਲਾਓ ਅਤੇ ਸੇਕ ਤੋਂ ਉਤਾਰ ਦਿਓ. ਇਸ ਨੂੰ ਮੱਖਣ ਲੱਗੇ ਨਾਨ ਅਤੇ ਰਾਇਤੇ ਨਾਲ ਗਰਮ ਗਰਮ ਪਰੋਸੋ.

 
		

















