ਨੀਟ ਦੀ ਕੋਚਿੰਗ ਲੈਣ ਰਾਜਸਥਾਨ ਦੇ ਕੋਟਾ ਵਿਖੇ ਗਏ ਇਕ ਵਿਦਿਆਰਥੀ ਮਨਜੋਤ ਛਾਬੜਾ ਦੀ ਹੋਸਟਲ ਦੇ ਕਮਰੇ ਵਿਚੋਂ ਲਾਸ਼ ਬਰਾਮਦ ਹੋਈ ਹੈ ਜਿਸ ਵਿਚ ਪੁਲਿਸ ਨੇ 6 ਲੋਕਾਂ ਵਿਰੁਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਨੀਟ ਦੀ ਕੋਚਿੰਗ ਲੈਣ ਰਾਜਸਥਾਨ ਦੇ ਕੋਟਾ ਵਿਖੇ ਗਏ ਇਕ ਵਿਦਿਆਰਥੀ ਦੀ ਹੋਸਟਲ ਦੇ ਕਮਰੇ ਵਿਚੋਂ ਲਾਸ਼ ਬਰਾਮਦ ਹੋਈ ਹੈ ਜਿਸ ਵਿਚ ਪੁਲਿਸ ਨੇ 6 ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਜਦੋਂ ਮਨਜੋਤ ਦੀ ਲਾਸ਼ ਮਿਲੀ ਤਾਂ ਉਸ ਦਾ ਚਿਹਰਾ ਪਲਾਸਟਿਕ ਦੀ ਥੈਲੀ ਨਾਲ ਲਿਪਟਿਆ ਹੋਇਆ ਅਤੇ ਹੱਥ ਬੱਝੇ ਹੋਏ ਸਨ। ਮੁਢਲੀ ਜਾਂਚ ਵਿਚ ਇਸ ਨੂੰ ਖ਼ੁਦਕੁਸ਼ੀ ਦਾ ਮਾਮਲਾ ਮੰਨਿਆ ਜਾ ਰਿਹਾ ਸੀ। ਹਾਲਾਂਕਿ ਵਿਦਿਆਰਥੀ ਦੇ ਪਿਤਾ ਅਤੇ ਪ੍ਰਵਾਰਕ ਜੀਆਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਕੀਤਾ ਗਿਆ ਹੈ।ਪੁਲਿਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਵਿਗਿਆਨ ਨਗਰ ਥਾਣੇ ’ਚ ਮਨਜੋਤ ਦੇ ਇਕ ਜਮਾਤੀ, ਹੋਸਟਲ ਮਾਲਕ ਕੇ.ਐਸ. ਸ਼ਾਹ, ਮੈਨੇਜਰ ਉਮੇਸ਼ ਕੁਮਾਰ, ਸਟਾਫ਼ ਮੁਕੇਸ਼ ਸ਼ਰਮਾ ਅਤੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਅਤੇ ਹੋਰ ਅਪਰਾਧਕ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਕੋਟਾ ‘ਚ ਮਨਜੋਤ ਦੀ ਮੌਤ ਮਗਰੋ ਪੁਲਿਸ ਨੇ ਹੋਸਟਲ ਮਾਲਕ ਸਮੇਤ 6 ਖਿਲਾਫ ਦਰਜ ਕੀਤਾ ਕਤਲ ਦਾ ਮਾਮਲਾ
Total Views: 330 ,
Real Estate



















