ਪੰਜਾਬੀ ਲੜਕੀ ਨੂੰ ਜ਼ਿੰਦਾ ਦੱਬ ਕੇ ਮਾਰਨ ਦੇ ਦੋਸ਼ ਹੇਠ ਆਸਟਰੇਲੀਆ ‘ਚ ਪੰਜਾਬੀ ਨੌਜਵਾਨ ਨੂੰ 22 ਸਾਲ 10 ਮਹੀਨੇ ਦੀ ਸਜ਼ਾ

ਆਸਟ੍ਰੇਲੀਆ ਦੇ ਐਂਡੀਲੈਂਡ ਸ਼ਹਿਰ ਵਿੱਚ ਨਰਸਿੰਗ ਦੀ ਵਿਦਿਆਰਥਣ ਜੈਸਮੀਨ ਕੌਰ ਨੂੰ ਜਿਉਂਦਿਆਂ ਮਿੱਟੀ ’ਚ ਦੱਬ ਕੇ ਮਾਰਨ ਵਾਲੇ ਪੰਜਾਬ ਦੇ ਖੰਨਾ ਨੇੜਲੇ ਵਾਸੀ ਤਾਰਿਕਜੋਤ ਸਿੰਘ ਧਾਲੀਵਾਲ ਨੂੰ ਸਾਊਥ ਆਸਟਰੇਲੀਆ ਦੀ ਅਦਾਲਤ ਵੱਲੋਂ 22 ਸਾਲ 10 ਮਹੀਨੇ ਦੀ ਕੈਦ ਸੁਣਾਈ ਗਈ ਹੈ, ਜਿਸ ਮਗਰੋਂ ਉਸ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਜਾਵੇਗਾ। ਸਜ਼ਾ ਸੁਣਾਉਣ ਦੇ ਫੈਸਲੇ ਮੌਕੇ ਮ੍ਰਿਤਕਾ ਲੜਕੀ ਦੀ ਮਾਂ ਰਛਪਾਲ ਕੌਰ ਅਦਾਲਤ ’ਚ ਹਾਜ਼ਰ ਸੀ। ਮ੍ਰਿਤਕਾ ਲੜਕੀ ਭਵਾਨੀਗੜ੍ਹ ਨੇੜਲੇ ਪਿੰਡ ਨਰੈਣਗੜ੍ਹ ਨਾਲ ਸਬੰਧਤ ਸੀ । 5 ਮਾਰਚ 2021 ਨੂੰ ਕੰਮ ’ਤੇ ਗਈ ਜੈਸਮੀਨ ਕੌਰ ਨੂੰ ਤਾਰਿਕਜੋਤ ਸਿੰਘ ਨੇ ਅਗਵਾ ਕਰਕੇ ਉਸ ਦੇ ਹੱਥ ਪੈਰ ਬੰਨ੍ਹ ਕੇ ਗੱਡੀ ’ਚ ਸੁੱਟ ਲਿਆ ਅਤੇ ਸ਼ਹਿਰ ਤੋਂ 400 ਕਿਲੋਮੀਟਰ ਦੂਰ ਉਜਾੜ ’ਚ ਕਬਰ ਪੁੱਟ ਕੇ ਜ਼ਿੰਦਾ ਹੀ ਦੱਬ ਦਿੱਤਾ ਸੀ।

Total Views: 254 ,
Real Estate