ਨਫ਼ਰਤੀ ਭਾਸ਼ਣਾਂ ’ਤੇ ਨਕੇਲ ਕੱਸੀ ਜਾਵੇ:SC

ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸੂਬਾ ਸਰਕਾਰਾਂ ਨੂੰ ਰੈਲੀਆਂ/ਰੋਸ ਮੁਜ਼ਾਹਰਿਆਂ ਦੌਰਾਨ ਨਫ਼ਰਤੀ ਤਕਰੀਰ ’ਤੇ ਸਖ਼ਤੀ ਨਾਲ ਲਗਾਮ ਕੱਸਣੀ ਹੋਵੇਗੀ। ਸਿਖਰਲੀ ਕੋਰਟ ਨੇ ਦਿੱਲੀ ਨਾਲ ਲੱਗਦੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਫਿਰਕੂ ਝੜਪਾਂ ’ਚ ਛੇ ਵਿਅਕਤੀਆਂ ਦੀ ਮੌਤ ਮਗਰੋਂ ਸੰਵੇਦਨਸ਼ੀਲ ਇਲਾਕਿਆਂ ਵਿੱਚ ਸੁਰੱਖਿਆ ਅਮਲੇ ਦੀ ਨਫ਼ਰੀ ਵਧਾਉਣ ਦੇ ਹੁਕਮ ਦਿੱਤੇ ਹਨ। ਜਸਟਿਸ ਸੰਜੀਵ ਖੰਨਾ ਤੇ ਜਸਟਿਸ ਐੱਸ.ਵੀ.ਭੱਟੀ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਸੰਵੇਦਨਸ਼ੀਲ ਥਾਵਾਂ ’ਤੇ ਸੀਸੀਟੀਵੀ ਕੈਮਰੇ ਲਾਉਣ ਦੇ ਹੁਕਮ ਵੀ ਦਿੱਤੇ ਹਨ। ਬੈਂਚ ਨੇ ਕਿਹਾ, ‘‘ਅਸੀਂ ਆਸ ਕਰਦੇ ਹਾਂ ਤੇ ਸਾਨੂੰ ਯਕੀਨ ਹੈ ਕਿ ਪੁਲੀਸ ਅਥਾਰਿਟੀਜ਼ ਸਣੇ ਸੂਬਾ ਸਰਕਾਰਾਂ ਯਕੀਨੀ ਬਣਾਉਣਗੀਆਂ ਕਿ ਇਨ੍ਹਾਂ ਰੈਲੀਆਂ ਦੌਰਾਨ ਕਿਸੇ ਭਾਈਚਾਰੇ ਖਿਲਾਫ਼ ਕੋਈ ਨਫ਼ਤਰੀ ਭਾਸ਼ਣ ਨਾ ਦਿੱਤਾ ਜਾਵੇ ਅਤੇ ਨਾ ਕੋਈ ਹਿੰਸਾ ਹੋਵੇ ਤੇ ਨਾ ਜਾਇਦਾਦਾਂ ਨੂੰ ਨੁਕਸਾਨ ਪਹੁੰਚੇ। ਜਿੱਥੇ ਲੋੜ ਹੋਵੇ ਉਥੇ ਮੁਨਾਸਬ ਪੁਲੀਸ ਬਲ ਜਾਂ ਨੀਮ ਫੌਜੀ ਬਲਾਂ ਦੀ ਤਾਇਨਾਤੀ ਕੀਤੀ ਜਾਵੇ।’’
ਸੁਪਰੀਮ ਕੋਰਟ ਨੇ ਕੇਂਦਰ ਵੱਲੋਂ ਪੇਸ਼ ਵਧੀਕ ਸੌਲੀਸਿਟਰ ਜਨਰਲ ਐੱਸ.ਵੀ.ਰਾਜੂ ਨੂੰ ਹਦਾਇਤ ਕੀਤੀ ਕਿ ਉਹ ਫੌਰੀ ਅਥਾਰਿਟੀਜ਼ ਨਾਲ ਰਾਬਤਾ ਕਰਕੇ ਇਹ ਯਕੀਨੀ ਬਣਾਉਣ ਕਿ ਹੋਰ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਸੁਪਰੀਮ ਕੋਰਟ ਹੁਣ ਇਸ ਮਾਮਲੇ ’ਤੇ ਸ਼ੁੱਕਰਵਾਰ ਨੂੰ ਸੁਣਵਾਈ ਕਰੇਗੀ।

Total Views: 167 ,
Real Estate