ਬੈਰੀਅਰ ਮੁਕਤ ਟੋਲ ਪ੍ਰਣਾਲੀ ਦਾ ਟਰਾਇਲ ਸ਼ੁਰੂ

ਕੇਂਦਰ ਸਰਕਾਰ ਜਲਦੀ ਹੀ ਬੈਰੀਅਰ ਮੁਕਤ ਟੌਲ ਪ੍ਰਣਾਲੀ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਲਾਗੂ ਹੋਣ ਨਾਲ ਵਾਹਨ ਚਾਲਕਾਂ ਨੂੰ ਟੌਲ ਬੂਥ ’ਤੇ ਅੱਧਾ ਮਿੰਟ ਲਈ ਵੀ ਖੜ੍ਹੇ ਨਹੀਂ ਹੋਣਾ ਪਵੇਗਾ। ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਰਾਜ ਮੰਤਰੀ ਵੀਕੇ ਸਿੰਘ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੈਰੀਅਰ ਮੁਕਤ ਟੌਲ ਪ੍ਰਣਾਲੀ ਦਾ ਟਰਾਇਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਸੜਕਾਂ ’ਤੇ ਤੈਅ ਕੀਤੀ ਗਈ ਦੂਰੀ ਦੇ ਆਧਾਰ ’ਤੇ ਟੌਲ ਭੁਗਤਾਨ ਦਾ ਸਿਸਟਮ ਵੀ ਲਾਗੂ ਕੀਤਾ ਜਾਵੇਗਾ।

Total Views: 167 ,
Real Estate