ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ “ਸੈਂਟਰ ਦੀ ਮੌਜੂਦਾ ਬੀਜੇਪੀ-ਆਰ.ਐਸ.ਐਸ. ਮੋਦੀ ਹਕੂਮਤ ਦੀ ਸੱਭਿਅਤਾਂ (ਕਲਚਰਲ) ਵਿਜਾਰਤ ਵੱਲੋਂ ਐਸ.ਜੀ.ਪੀ.ਸੀ ਨੂੰ 7.64 ਕਰੋੜ ਮਦਦ ਦੇਣ ਦਾ ਐਲਾਨ ਕੀਤਾ ਹੈ । ਪਰ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਦੋ ਸਿੱਖ ਇਤਿਹਾਸ ਇਸ ਗੱਲ ਦੀ ਪ੍ਰਤੱਖ ਗਵਾਹੀ ਭਰਦਾ ਹੈ ਕਿ ਜਦੋ ਅਕਬਰ ਬਾਦਸ਼ਾਹ ਨੇ ਸ੍ਰੀ ਗੁਰੂ ਅਮਰ ਦਾਸ ਜੀ ਦੇ ਦਰਸ਼ਨ ਕਰਨ ਲਈ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆਏ ਸਨ, ਤਾਂ ਉਨ੍ਹਾਂ ਨੇ ਸਿੱਖ ਕੌਮ ਦੀ ਮਨੁੱਖਤਾ ਪੱਖੀ ਮਹਾਨ ਰਵਾਇਤ ‘ਸੰਗਤ ਤੇ ਪੰਗਤ’ ਜਿਸ ਰਾਹੀ ਹਰ ਆਉਣ ਵਾਲੇ ਪ੍ਰਾਣੀ ਪਹਿਲੇ ਗੁਰੂ ਦੇ ਲੰਗਰ ਵਿਚ ਪੰਗਤ ਵਿਚ ਬੈਠਕੇ ਹਰ ਤਰ੍ਹਾਂ ਦੇ ਗਰੀਬ-ਅਮੀਰ, ਜਾਤ-ਪਾਤ, ਰੰਗ-ਨਸਲ ਤੋ ਰਹਿਤ ਲੰਗਰ ਛੱਕਦੇ ਫਿਰ ਗੁਰੂ ਸਾਹਿਬ ਜੀ ਦੇ ਦਰਸਨ ਕਰਨ ਲਈ ਸੰਗਤ ਕਰਦੇ, ਤੋਂ ਪ੍ਰਭਾਵਿਤ ਹੋ ਕੇ ਗੁਰੂ ਸਾਹਿਬ ਨਾਲ ਵਿਚਾਰ ਕਰਦੇ ਹੋਏ ਕਿਹਾ ਕਿ ਇਥੇ ਰੋਜਾਨਾ ਹੀ ਵੱਡੀ ਗਿਣਤੀ ਵਿਚ ਲੋਕ ਆਉਦੇ ਹਨ, ਪ੍ਰਸਾਦਾਂ ਛੱਕਦੇ ਹਨ ਇਸ ਲਈ ਇਹ ਲੰਗਰ ਸਦਾ ਚੱਲਦਾ ਰਹੇ ਮੈਂ ਇਸ ਗੁਰੂ ਦੇ ਲੰਗਰਘਰ ਲਈ ਜਗੀਰ ਲਗਾ ਦਿੰਦਾ ਹਾਂ । ਤਾਂ ਗੁਰੂ ਸਾਹਿਬ ਨੇ ਬਾਦਸਾਹ ਅਕਬਰ ਵੱਲੋ ਪ੍ਰਗਟਾਈ ਹਕੂਮਤੀ ਇੱਛਾ ਨੂੰ ਅਪ੍ਰਵਾਨ ਕਰਦੇ ਹੋਏ ਕਿਹਾ ਕਿ ਅਜਿਹਾ ਕਦੀ ਨਹੀ ਹੋ ਸਕਦਾ । ਕਿਉਂਕਿ ਇਹ ਲੰਗਰ ਤਾਂ ਸਿੱਖ ਕੌਮ ਵੱਲੋ ਸਰਧਾ ਨਾਲ ਭੇਟਾਂ ਕੀਤੇ ਜਾਣ ਵਾਲੇ ਦਸਵੰਧ ਰਾਹੀ ਹੀ ਚੱਲਦੇ ਹਨ ਅਤੇ ਚੱਲਦੇ ਰਹਿਣਗੇ । ਇਸ ਸਿੱਖ ਰਵਾਇਤ ਵਿਚ ਕਿਸੇ ਤਰ੍ਹਾਂ ਦੀ ਹਕੂਮਤੀ ਖੈਰਾਤ ਜਾਂ ਭੇਟਾਂ ਨੂੰ ਪ੍ਰਵਾਨ ਨਹੀ ਕੀਤਾ ਜਾਂਦਾ ।”
ਸਿੱਖ ਕੌਮ ਨੇ ਕਦੀ ਵੀ ਕਿਸੇ ਵੀ ਹਕੂਮਤ ਜਾਂ ਬਾਦਸਾਹੀ ਤੋਂ ਨਾ ਕਿਸੇ ਤਰ੍ਹਾਂ ਦੀ ਖੈਰਾਤ ਮੰਗੀ ਹੈ, ਨਾ ਕੋਈ ਭੇਟਾਂ ਪ੍ਰਵਾਨ ਕੀਤੀ ਹੈ : ਮਾਨ
Total Views: 187 ,
Real Estate