ਪੰਜਾਬ ‘ਚ ਪਟਿਆਲਾ ਦੇ ਇਕ ਨੌਜਵਾਨ ਨੂੰ ਇਮੀਗ੍ਰੇਸ਼ਨ ਵਿਭਾਗ ਨੇ ਦਿੱਲੀ ਏਅਰਪੋਰਟ ‘ਤੇ ਫਰਜ਼ੀ ਵੀਜ਼ੇ ‘ਤੇ ਸਰਬੀਆ ਜਾਣ ਤੋਂ ਪਹਿਲਾ ਗ੍ਰਿਫਤਾਰ ਕਰ ਲਿਆ। ਨੌਜਵਾਨ ਦਾ ਨਾਂ ਜਤਿੰਦਰ ਸਿੰਘ ਹੈ ਜੋ ਪਟਿਆਲਾ ਦੀ ਰਾਜਪੁਰਾ ਤਹਿਸੀਲ ਦੇ ਪਿੰਡ ਦਾ ਰਹਿਣ ਵਾਲਾ ਹੈ। ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਬੋਰਡਿੰਗ ਦੌਰਾਨ ਨੌਜਵਾਨ ‘ਤੇ ਸ਼ੱਕ ਹੋਇਆ ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਗਿਆ। ਦਿੱਲੀ ਪੁਲਿਸ ਨੇ ਜਤਿੰਦਰ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ। ਉਸ ਕੋਲੋਂ ਪੁੱਛਗਿੱਛ ‘ਚ ਕਈ ਅਹਿਮ ਖੁਲਾਸੇ ਹੋਏ ਹਨ। ਹੁਣ ਦਿੱਲੀ ਪੁਲਿਸ ਪੰਜਾਬ ਦੇ 4 ਟਰੈਵਲ ਏਜੰਟਾਂ ਦੀ ਭਾਲ ਕਰ ਰਹੀ ਹੈ ਜੋ ਫਰਜ਼ੀ ਵੀਜ਼ਾ ਲਗਾਉਂਦੇ ਹਨ। ਇਸ ਨੌਜਵਾਨ ਦਾ ਜਾਅਲੀ ਵੀਜ਼ਾ ਵੀ ਇਨ੍ਹਾਂ ਹੀ ਏਜੰਟਾਂ ਨੇ ਲਗਾਇਆ ਸੀ। ਇਹ ਏਜੰਟ ਲੁਧਿਆਣਾ, ਜਲੰਧਰ ਅਤੇ ਪਟਿਆਲਾ ਦੇ ਵਸਨੀਕ ਹਨ।
Total Views: 135 ,
Real Estate
















