ਵੈਸਟ ਮਿਡਲੈਂਡਜ਼ ਪੁਲਿਸ ਨੇ ਕਿਹਾ ਹੈ ਕਿ ਯੂਕੇ ਵਿਚ ਅਵਤਾਰ ਸਿੰਘ ਖੰਡਾ ਦੀ ਮੌਤ ਦੀ ਕੋਈ ਪੁਲਿਸ ਜਾਂਚ ਨਹੀਂ ਹੋਈ ਹੈ ਕਿਉਂਕਿ ਇਸ ਨੂੰ “ਸ਼ੱਕੀ ਨਹੀਂ ਮੰਨਿਆ ਜਾਂਦਾ” ਹੈ। ਖੰਡਾ ਦੀ 15 ਜੂਨ ਨੂੰ ਬਰਮਿੰਘਮ ਸਿਟੀ ਹਸਪਤਾਲ ਵਿਚ ਟਰਮੀਨਲ ਬਲੱਡ ਕੈਂਸਰ ਦੀ ਜਾਂਚ ਤੋਂ ਬਾਅਦ ਮੌਤ ਹੋ ਗਈ ਸੀ। ਇਸ ਨੇ ਕਈ ਸਿੱਖ ਜਥੇਬੰਦੀਆਂ ਨੇ ਸ਼ੱਕ ਜਾਹਰ ਕੀਤਾ ਸੀ ਕਿ ਖੰਡਾ ਨੂੰ ਸਾਜ਼ਿਸ਼ਾਂ ਤਹਿਤ ਜਾਣਬੁੱਝ ਕੇ ਜ਼ਹਿਰ ਦਿੱਤਾ ਗਿਆ ਸੀ। ਪਰ ਵੈਸਟ ਮਿਡਲੈਂਡਜ਼ ਪੁਲਿਸ ਦੇ ਬੁਲਾਰੇ ਨੇ ਮੰਗਲਵਾਰ ਨੂੰ ਕਿਹਾ, ‘ਜਦੋਂ ਉਸ ਦੀ ਮੌਤ ਹੋਈ ਤਾਂ ਉਹ ਹਸਪਤਾਲ ਵਿਚ ਸੀ। ਹਸਪਤਾਲ ‘ਚ ਇਸ ਨੂੰ ਸ਼ੱਕੀ ਨਹੀਂ ਸਮਝਿਆ ਗਿਆ ਅਤੇ ਉਸ ਦੀ ਮੌਤ ਨੂੰ ਕੋਰੋਨਰ ਲਈ ਰੈਫਰ ਕਰ ਦਿੱਤਾ ਗਿਆ ।
Total Views: 1117 ,
Real Estate
















