ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਆਪਣੀ ਕੈਬਨਿਟ ਵਿਚ ਵੱਡਾ ਫੇਰਬਦਲ ਕੀਤਾ। ਬੁੱਧਵਾਰ ਨੂੰ ਰਾਈਡੋ ਹਾਲ ਵਿਖੇ ਆਯੋਜਿਤ ਸਮਾਗਮ ਦੌਰਾਨ 7 ਨਵੇਂ ਚਿਹਰੇ ਕੈਬਨਿਟ ਵਿਚ ਸ਼ਾਮਲ ਕੀਤੇ ਗਏ ਅਤੇ ਪੁਰਾਣੀ ਕੈਬਨਿਟ ‘ਚੋਂ ਸੱਤ ਮੰਤਰੀਆਂ ਨੂੰ ਲਾਂਭੇ ਕੀਤਾ ਗਿਆ। ਬਿਲ ਬਲੇਅਰ ਨੂੰ ਰੱਖਿਆ ਮੰਤਰਾਲੇ ਦਾ ਕਾਰਜ ਭਾਗ ਸੌਂਪਿਆ ਗਿਆ ਅਤੇ ਅਨੀਦਾ ਅਨੰਦ ਨੇ ਟ੍ਰੈਜ਼ਰੀ ਬੋਰਡ ਦੀ ਪ੍ਰੈਜ਼ੀਡੈਂਟ ਵੱਜੋਂ ਸਹੁੰ ਚੁੱਕੀ।
ਡਾਮੀਨਿਕ ਲੇਬਲੋਂ ਨੇ ਮਿਨਿਸਟਰ ਆਫ਼ ਪਬਲਿਕ ਸੇਫ਼ਟੀ ਵੱਜੋਂ ਸਹੁੰ ਚੁੱਕੀ। ਇਹ ਮੰਤਰਾਲਾ ਕੈਨੇਡਾ ਦੀ ਖ਼ੂਫੀਆ ਏਜੰਸੀ CSIS ਅਤੇ ਆਰਸੀਐੱਮਪੀ ਦੀ ਨਿਗਰਾਨੀ ਲਈ ਵੀ ਜ਼ਿੰਮੇਵਾਰ ਹੈ। ਇਸ ਦੇ ਨਾਲ ਹੀ ਲੇਬਲੋਂ ਇੰਟਰ-ਗਵਰਨਮੈਂਟਲ ਅਫੇਅਰਜ਼ ਮਿਨਿਸਟਰ ਵਜੋਂ ਵੀ ਬਰਕਰਾਰ ਰਹਿਣਗੇ।
ਮਾਰਕੋ ਮੈਂਡੀਚੀਨੋ ਜੋ ਕਿ ਪਿਛਲੀ ਕੈਬਨਿਟ ਵਿਚ ਪਬਲਿਕ ਸੇਫ਼ਟੀ ਮੰਤਰੀ ਸਨ, ਨੂੰ ਕੈਬਨਿਟ ‘ਚੋਂ ਲਾਂਭੇ ਕਰ ਦਿੱਤਾ ਗਿਆ ਹੈ। ਗੰਨ ਕੰਟਰੋਲ ਸਬੰਧੀ ਬਿਲ-21 ਦੇ ਪ੍ਰਬੰਧਨ, ਕੈਨੇਡੀਅਨ ਮਾਮਲਿਆਂ ਵਿਚ ਚੀਨੀ ਦਖ਼ਲਅੰਦਾਜ਼ੀ ਸਬੰਧੀ ਸੰਚਾਰ ਸਮੱਸਿਆਵਾਂ ਅਤੇ ਮੁਜਰਿਮ ਪੌਲ ਬਰਨਾਰਡੋ ਨੂੰ ਉੱਚ-ਸੁਰੱਖਿਆ ਵਾਲੀ ਜੇਲ੍ਹ ‘ਚੋਂ ਘੱਟ ਸੁਰੱਖਿਆ ਦੀ ਜੇਲ੍ਹ ਵਿਚ ਟ੍ਰਾਂਸਫ਼ਰ ਕਰਨ ਵਰਗੀਆਂ ਚੀਜ਼ਾਂ ਨੇ ਮੈਂਡੀਚੀਨੋ ਕਾਫ਼ੀ ਦਬਾਅ ਹੇਠ ਸਨ।
ਸੱਤ ਨਵੇਂ ਐੱਮਪੀਜ਼ ਨੂੰ ਕੈਬਨਿਟ ਵਿਚ ਥਾਂ ਮਿਲੀ:
- ਟੋਰਾਂਟੋ ਦੀ ਪਾਰਕਡੇਲ-ਹਾਈ ਪਾਰਕ ਰਾਈਡਿੰਗ ਤੋਂ ਐੱਮਪੀ ਆਰਿਫ਼ ਵਿਰਾਨੀ ਨੂੰ ਜਸਟਿਸ ਮਿਨਿਸਟਰ ਅਤੇ ਕੈਨੇਡਾ ਦਾ ਅਟੌਰਨੀ ਜਨਰਲ ਬਣਾਇਆ ਗਿਆ।
- ਕਿਊਬੈਕ ਦੀ ਹੋਸ਼ੇਲਾਗਾ ਰਾਈਡਿੰਗ ਤੋਂ ਐੱਮਪੀ ਸੋਰਾਯਾ ਮਾਰਟੀਨੇਜ਼ ਫ਼ੇਰਾਡਾ ਟੂਰਿਜ਼ਮ ਮੰਤਰੀ ਅਤੇ ਕਿਊਬੈਕ ਖੇਤਰ ਲਈ ਕੈਨੇਡਾ ਦੇ ਆਰਥਿਕ ਵਿਕਾਸ ਵਿਭਾਗ ਲਈ ਜ਼ਿੰਮੇਵਾਰ ਮੰਤਰੀ ਬਣਾਈ ਗਈ।
- ਸਕਾਰਬ੍ਰੋ−ਰੂਜ ਪਾਰਕ ਰਾਈਡਿੰਗ ਤੋਂ ਐੱਮਪੀ ਗੈਰੀ ਆਨੰਦਾਸੰਗਾਰੀ ਕ੍ਰਾਊਨ-ਇੰਡੀਜੀਨਸ ਮੰਤਰੀ ਬਣੇ।
- ਬਰਨਬੀ ਸਾਊਥ-ਸੀਮੌਰ ਰਾਈਡਿੰਗ ਤੋਂ ਐਮਪੀ, ਟੈਰੀ ਬਰੀਚ ਨਾਗਰਿਕ ਸੇਵਾਵਾਂ ਮੰਤਰੀ ਬਣੇ
- ਟੋਰਾਂਟੋ ਦੇ ਯੌਰਕ ਸੈਂਟਰ ਤੋਂ ਐੱਮਪੀ ਯਾਰਾ ਸਾਕਸ ਮਿਨਿਸਟਰ ਔਫ਼ ਮੈਂਟਲ ਹੈਲਥ ਐਂਡ ਐਡਿਕਸ਼ਨਜ਼ ਅਤੇ ਐਸੋਸੀਏਟ ਮਿਨਿਸਟਰ ਆਫ਼ ਹੈਲਥ ਬਣਾਈ ਗਈ।
- ਓਟਵਾਂ ਦੀ ਕਨਾਟਾ-ਕਾਰਲਟਨ ਰਾਈਡਿੰਗ ਤੋਂ ਐੱਮਪੀ ਜੈਨਾ ਸਡਜ਼ ਨੂੰ ਫ਼ੈਮਿਲੀਜ਼, ਚਿਲਡਰਨ ਐਂਡ ਸੋਸ਼ਲ ਡਿਵੈਲਪਮੈਂਟ ਮਿਨਿਸਟਰੀ ਦਾ ਕਾਰਜਭਾਰ ਸੌਂਪਿਆ ਗਿਆ।
- ਮਿਸਿਸਾਗਾ-ਸਟ੍ਰੀਟਸਵਿਲ ਤੋਂ ਐੱਮਪੀ ਰੇਚੀ ਵੈਲਡਜ਼ ਨੂੰ ਮਿਨਿਸਟਰ ਆਫ਼ ਸਮੌਲ ਬਿਜ਼ਨੈੱਸ ਬਣਾਇਆ ਗਿਆ
ਕੁਝ ਮੰਤਰੀਆਂ ਦੇ ਮਹਿਕਮੇ ਬਦਲੇ ਗਏ ਤੇ ਕੁਝ ਨੂੰ ਵਾਧੂ ਜ਼ਿੰਮੇਵਾਰੀਆਂ ਦਿੱਤੀਆਂ
- ਪਾਬਲੋ ਰੌਡਰਿਗਜ਼ ਟ੍ਰਾਂਸਪੋਰਟ ਮੰਤਰੀ ਬਣੇ
- ਪਾਸਕਲ ਸੇਂਟ-ਓਂਜ ਮਿਨਿਸਟਰ ਆਫ਼ ਕੈਨੇਡੀਅਨ ਹੈਰੀਟੇਜ ਬਣੇ
- ਮਾਰਕ ਹੌਲੈਂਡ ਹੈਲਥ ਮੰਤਰੀ ਬਣੇ
- ਸ਼ੌਨ ਫ਼੍ਰੇਜ਼ਰ ਨੂੰ ਹਾਊਸਿੰਗ, ਇਨਫ਼ਰਾਸਟ੍ਰਕਚਰ ਐਂਡ ਕਮਿਊਨਿਟੀਜ਼ ਮੰਤਰਾਲਾ ਦਿੱਤਾ ਗਿਆ
- ਲੌਰੈਂਸ ਮਕੌਲੇ ਮਿਨਿਸਟਰ ਆਫ਼ ਐਗਰੀਕਲਚਰ ਬਣੇ
- ਯੌਂ ਈਵ ਡਿਉਕਲੋ ਨੂੰ ਮਿਨਿਸਟਰ ਆਫ਼ ਪਬਲਿਕ ਸਰਵਿਸਿਜ਼ ਐਂਡ ਪ੍ਰੋਕਿਓਰਮੈਂਟ ਬਣਾਇਆ ਗਿਆ
- ਮੈਰੀ-ਕਲੌਡ ਬੀਬੌ ਨੂੰ ਮਿਨਿਸਟਰ ਔਫ਼ ਨੈਸ਼ਨਲ ਰੈਵਨਿਊ ਬਣਾਇਆ ਗਿਆ
- ਡੀਐਨ ਲੇਬੂਥੀਲੀਏ ਮਿਨਿਸਟਰ ਔਫ਼ ਫ਼ਿਸ਼ਰੀਜ਼, ਓਸ਼ੀਅਨਜ਼ ਅਤੇ ਕੈਨੇਡੀਅਨ ਕੋਸਟ ਗਾਰਡ ਲਈ ਮੰਤਰੀ ਬਣਾਈ ਗਈ
- ਗੁਡੀ ਹਚਿੰਗਜ਼ ਮਿਨਿਸਟਰ ਔਫ਼ ਰੂਰਲ ਇਕਨੌਮਿਕ ਡਿਵੈਲਪਮੈਂਟ ਅਤੇ ਅਟਲਾਂਟਿਕ ਕੈਨੇਡਾ ਓਪਰਚੁਨਿਟੀਜ਼ ਏਜੰਸੀ ਲਈ ਜ਼ਿੰਮੇਵਾਰ ਮੰਤਰੀ ਬਣੇ
- ਹਰਜੀਤ ਸੱਜਣ ਪ੍ਰਿਵੀ ਕੌਂਸਲ ਦੇ ਪ੍ਰੈਜ਼ੀਡੈਂਟ ਅਤੇ ਐਮਰਜੈਂਸੀ ਪ੍ਰੀਪੇਅਰਡਨੈਸ ਮੰਤਰੀ ਬਣੇ
- ਕਾਰਲਾ ਕੁਆਲਟ੍ਰੋ ਮਿਨਿਸਟਰ ਆਫ਼ ਸਪੋਰਟਸ ਬਣੀ
- ਕਰੀਨਾ ਗੋਲਡ ਨੂੰ ਗਵਰਨਮੈਂਟ ਹਾਊਸ ਲੀਡਰ ਬਣਾਇਆ ਗਿਆ
- ਅਹਿਮਦ ਹੁਸੈਨ ਨੂੰ ਇੰਟਰਨੈਸ਼ਨਲ ਡਿਵੈਲਪਮੈਂਟ ਮਿਨਿਸਟਰੀ ਸੌਂਪੀ ਗਈ
- ਸੀਮਸ ਓ’ਰੀਗਨ ਮਿਨਿਸਟਰ ਔਫ਼ ਲੇਬਰ ਐਂਡ ਸੀਨੀਅਰਜ਼ ਬਣੇ
- ਜਿਨੇਟ ਪੈਟੀਪਾ ਟੇਲਰ ਮਿਨਿਸਟਰ ਔਫ਼ ਵੈਟਰਨ ਅਫੇਅਰਜ਼ ਬਣੀ
- ਮੈਰੀ ਇੰਗ ਮਿਨਿਸਟਰ ਔਫ਼ ਐਕਸਪੋਰਟ ਪ੍ਰਮੋਸ਼ਨ, ਇੰਟਰਨੈਸ਼ਨਲ ਟ੍ਰੇਡ ਐਂਡ ਇਕਨੌਮਿਕ ਡਿਵੈਲਪਮੈਂਟ ਬਣੀ
- ਜੌਨਾਥਨ ਵਿਲਕਿਨਸਨ ਨੂੰ ਐਨਰਜੀ ਐਂਡ ਨੈਚਰਲ ਰਿਸੋਰਸੇਜ਼ ਮਿਨਿਸਟਰੀ ਸੌਂਪੀ ਗਈ
- ਮਾਰਕ ਮਿਲਰ ਨਵੇਂ ਇਮੀਗ੍ਰੇਸ਼ਨ, ਰਿਫ਼ਿਊਜੀਜ਼ ਐਂਡ ਸਿਟੀਜ਼ਨਸ਼ਿਪ ਮਿਨਿਸਟਰ ਬਣੇ
- ਕਮਲ ਖਹਿਰਾ ਨੂੰ ਮਿਨਿਸਟਰ ਔਫ਼ ਡਾਇਵਰਸਿਟੀ, ਇੰਕਲੂਜ਼ਨ ਐਂਡ ਪਰਸਨਜ਼ ਵਿਦ ਡਿਸਏਬਿਲੀਟੀ ਬਣਾਇਆ ਗਿਆ
ਕੈਬਿਨੇਟ ‘ਚੋਂ ਲਾਂਭੇ ਕੀਤੇ ਗਏ ਐੱਮਪੀਜ਼
- ਸਾਬਕਾ ਪਬਲਿਕ ਸੇਫਟੀ ਮਿਨਿਸਟਰ ਮਾਰਕੋ ਮੈਂਡੀਚੀਨੋ
- ਸਾਬਕਾ ਜਸਟਿਸ ਮਿਨਿਸਟਰ ਡੇਵਿਡ ਲੇਮੇਟੀ
- ਸਾਬਕਾ ਪਬਲਿਕ ਸਰਵਿਸੇਜ਼ ਐਂਡ ਪ੍ਰੋਕਿਓਰਮੈਂਟ ਮਿਨਿਸਟਰ ਹੈਲੇਨਾ ਜੈਕਜ਼ੈਕ
- ਸਾਬਕਾ ਟ੍ਰਾਂਸਪੋਰਟੇਸ਼ਨ ਮਿਨਿਸਟਰ ਓਮਰ ਅਲਗ਼ਬਰਾ
- ਸਾਬਕਾ ਮੈਂਟਲ ਹੈਲਥ ਐਂਡ ਐਡਿਕਸ਼ਨਜ਼ ਮਿਨਿਸਟਰ ਕੈਰੋਲੀਨ ਬੈਨੇਟ
- ਸਾਬਕਾ ਫ਼ਿਸ਼ਰੀਜ਼ ਮਿਨਿਸਟਰ ਜੋਇਸ ਮਰੇ
- ਸਾਬਕਾ ਟ੍ਰੈਜ਼ਰੀ ਬੋਰਡ ਪ੍ਰੈਜ਼ੀਡੈਂਟ ਮੋਨਾ ਫ਼ੋਰਟੀਏ



















