ਬਰਾਕ ਓਬਾਮਾ ਦੇ ਸ਼ੈੱਫ ਦੀ ਸ਼ੱਕੀ ਹਾਲਾਤ ‘ਚ ਮੌਤ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਓਬਾਮਾ ਨੇ ਆਪਣੇ ਨਿੱਜੀ ਸ਼ੈੱਫ ਦੀ ਮੌਤ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ। ਜਿਸ ਦੀ ਲਾਸ਼ ਬੀਤੇ ਦਿਨ ਇਕ ਝੀਲ ਵਿੱਚੋਂ ਮਿਲੀ । ਪੁਲਸ ਉਸ ਦੀ ਭੇਦਭਰੀ ਹੋਈ ਮੌਤ ਦੇ ਇਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਅਮਰੀਕਾ ਦੇ ਮੈਸੇਚਿਉਸੇਟਸ ਸੂਬੇ ਦੇ ਇਲਾਕੇ ਦੀ ਪੁਲਸ ਨੇ ਸੈੱਫ ਦਾ ਨਾਂ ਟੈਫਾਰੀ ਕੈਂਪਬੈਲ ਸੀ, ਜਿਸ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ੳਬਾਮਾ ਦਾ ਸੈੱਫ (ਰਸੋਈਏ) ਜਿਸ ਦੀ ਲਾਸ਼ ਮਾਰਥਾ ਦੇ ਵਾਈਨਯਾਰਡ ਨੇੜੇ ਇੱਕ ਛੱਪੜ ਕੋਲ ਮਿਲੀ ਹੈ, ਪੁਲਸ ਵੱਲੋਂ ਪੂਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਸਥਾਨਕ ਪੁਲਸ ਵੱਲੋਂ ਜਾਰੀ ਬਿਆਨ ਮੁਤਾਬਕ 45 ਸਾਲਾ ਟੈਫਾਰੀ ਕੈਂਪਬੈਲ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਲਈ ਕੰਮ ਕਰਦਾ ਸੀ। ਉਹ ਮਾਰਥਾ ਦੇ ਵਿਨਯਾਰਡ ਨੂੰ ਦੇਖਣ ਆਇਆ ਸੀ ਅਤੇ ਲੰਘੇ ਐਤਵਾਰ ਸ਼ਾਮ ਤੋਂ ਲਾਪਤਾ ਸੀ। ਝੀਲ ਤੇ ਮੌਜੂਦ ਹੋਰ ਲੋਕਾਂ ਨੇ ਸੈੱਫ ਟੈਫਾਰੀ ਕੈਂਪਬੈਲ ਨੂੰ ਡੁੱਬਦੇ ਦੇਖਿਆ। ਪਾਣੀ ‘ਚ ਸਰਫਿੰਗ ਕਰਨ ਗਏ ਟੈਫਾਰੀ ਕੈਂਪਬੈਲ ਨੇ ਉਸ ਸਮੇਂ ਲਾਈਫ ਜੈਕੇਟ ਵੀ ਨਹੀਂ ਪਾਈ ਹੋਈ ਸੀ। ਸੋਮਵਾਰ ਨੂੰ ਪੁਲਸ ਨੇ ਝੀਲ ਦੇ ਅੰਦਰੋਂ ਟੈਫਾਰੀ ਕੈਂਪਬੈਲ ਦੀ ਲਾਸ਼ ਬਰਾਮਦ ਕੀਤੀ। ਬਰਾਕ ਅਤੇ ਮਿਸ਼ੇਲ ਓਬਾਮਾ ਨੇ ਆਪਣੇ ਸ਼ੈੱਫ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਹਿਲੀ ਮੁਲਾਕਾਤ ਵ੍ਹਾਈਟ ਹਾਊਸ ‘ਚ ਹੋਈ ਸੀ, ਟੈਫਾਰੀ ਕੈਂਪਬੈਲ ਆਪਣਾ ਅੱਠ ਸਾਲ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਵੀ ਉਨ੍ਹਾਂ ਦੇ ਨਾਲ ਹੀ ਰਿਹਾ।

Total Views: 123 ,
Real Estate