ਮੈਂ ਡਰਦਾ ਨਹੀਂ ਹਾਂ, ਨਾ ਹੀ ਅੱਧੀ ਰਾਤ ਨੂੰ ਟੋਪੀ ਅਤੇ ਮਾਸਕ ਪਾ ਕੇ…

ਵਿਜੀਲੈਂਸ ਤੋਂ ਹੋਈ ਪੁੱਛਗਿੱਛ ਤੋਂ ਬਾਅਦ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਸਾਬਕਾ ਸਾਥੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਉੱਤੇ ਤੰਜ਼ ਕੱਸਿਆ। ਉਨ੍ਹਾਂ ਕਿਹਾ, ‘‘ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਹਾਂ ਕਿ ਨਾ ਮੈਂ ਤੇਰੇ ਤੋਂ ਡਰਦਾ ਹਾਂ, ਅਤੇ ਨਾ ਹੀ ਤੇਰੀ ਵਿਜੀਲੈਂਸ ਤੋਂ ਡਰਦਾ, ਤੇਰੇ ਮਨ ਵਿੱਚ ਇਹ ਵਹਿਮ ਨਾ ਰਹੇ ਕਿ ਤੂੰ ਮੁੱਖ ਮੰਤਰੀ ਬਣਿਆ ਸੀ ਅਤੇ ਮਨਪ੍ਰੀਤ ਬਾਦਲ ਨੂੰ ਬਰਬਾਦ ਨਹੀਂ ਕਰ ਸਕਿਆ। ਮੈਂ ਡਰਦਾ ਨਹੀਂ ਹਾਂ, ਨਾ ਹੀ ਅੱਧੀ ਰਾਤ ਨੂੰ ਟੋਪੀ ਅਤੇ ਮਾਸਕ ਪਾ ਕੇ ਰਾਜਾ ਵੜਿੰਗ ਵਾਂਗ ਤੇਰੇ ਪੈਰੀਂ ਹੱਥ ਲਾਵਾਂਗਾ।’’
ਮਨਪ੍ਰੀਤ ਬਾਦਲ ਦਾ ਬਿਆਨ ਆਉਣ ਤੋਂ ਬਾਅਦ ਅਮਰਿੰਦਰ ਰਾਜਾ ਵੜਿੰਗ ਨੇ ਵੀ ਪਲਟਵਾਰ ਕਰਦਿਆਂ ਕਿਹਾ, ‘‘ਮੇਰਾ ਤੈਨੂੰ ਚੈਲਿੰਜ ਹੈ, ਮੇਰੀ ਟੋਪੀ ਵਾਲੀ ਫੋਟੋ ਤੇ ਮਾਸਕ ਲੱਗੇ ਵਾਲੀ ਫੋਟੋ ਦਿਖਾ, ਮੇਰੀ ਪੱਗ ਵਾਲੀ ਤਾਂ ਫੋਟੋ ਕਿਸੇ ਸਮੇਂ ਭਗਵੰਤ ਮਾਨ ਨੂੰ ਮਿਲਦੇ ਦੀ ਹੋ ਸਕਦੀ ਹੈ, ਟੋਪੀ ਪਾ ਕੇ ਲੁਕ ਕੇ ਮਿਲਣਾ ਮੇਰੀ ਫਿਤਰਤ ਨਹੀਂ।’’‘‘ਮੇਰੀ ਤਹਿਜ਼ੀਬ ਨੂੰ ਮੇਰੀ ਕਮਜ਼ੋਰੀ ਨਾ ਸਮਝੋ। ਸਵਾ ਸਾਲ ਤਾਂ ਪਤਾ ਨਹੀਂ ਲਿਖਿਆ, ਹੁਣ ਵਿਜੀਲੈਂਸ ਨੇ ਬੁਲਾ ਲਿਆ ਅਤੇ ਕਿਉਂ ਯਾਦ ਕਰਵਾਇਆ।’’

Total Views: 172 ,
Real Estate