ਮੋਦੀ ਅਤੇ ਸ਼ਾਹ ਨੂੰ ‘ਗੁਜਰਾਤੀ ਠੱਗ ‘ ਕਹਿਣ ਵਾਲਾ ਨੇਤਾ ਭਾਜਪਾ ਨੇ ਕੱਢਿਆ

IP-Singh-ਲਖਨਊ : ਭਾਜਪਾ ਨੇ ਕੱਲ੍ਹ ਲਖਨਊ ਤੋਂ ਪਾਰਟੀ ਦੇ ਸੀਨੀਅਰ ਆਗੂ ਨੂੰ ਇਸ ਕਰਕੇ ਪਾਰਟੀ ਵਿੱਚੋਂ ਕੱਢ ਦਿੱਤਾ ਕਿਉਂਕਿ ਉਸਨੇ ਦੇ ਸਿਰਕੱਢ ਆਗੂਆਂ ਨੂੰ ‘ਗੁਜਰਾਤੀ ਠੱਗ’ ਕਹਿ ਕੇ ਪਾਰਟੀ ਨੂੰ ਇਹ ਪੁੱਛਿਆ ਸੀ ਕਿ ਭਾਜਪਾ ਨੇ ‘ਪ੍ਰਧਾਨ ਮੰਤਰੀ ‘ ਚੁਣਿਆ ਜਾਂ ‘ਪ੍ਰਚਾਰ ਮੰਤਰੀ’ ।
ਕਈ ਟਵੀਟਸ ਨਾਲ ਭਾਜਪਾ ਹਾਈਕਮਾਂਡ ‘ਤੇ ਹਮਲਾ ਕਰਦੇ ਹੋਏ , ਪਾਰਟੀ ਦੇ ਸਾਬਕਾ ਬੁਲਾਰੇ ਆਈਪੀ ਸਿੰਘ ਨੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਦੀ ਆਜ਼ਮਗੜ੍ਹ ਤੋਂ ਉਮੀਦਵਾਰੀ ਦਾ ਵੀ ਸਵਾਗਤ ਕੀਤਾ ਹੈ ਅਤੇ ਉਸਨੇ ਉਹਨਾਂ ਨੂੰ ਆਪਣੀ ਰਿਹਾਇਸ਼ ਚੋਣ ਦਫ਼ਤਰ ਵਜੋਂ ਦੇਣ ਦੀ ਪੇਸ਼ਕਸ਼ ਵੀ ਕੀਤੀ ।
ਭਾਜਪਾ ਨੇ ਪ੍ਰੈਸ ਰਿਲੀਜ ‘ਚ ਲਿਖਿਆ , ‘ ਭਾਜਪਾ ਸੂਬਾ ਪ੍ਰਧਾਨ ਦੇ ਨਿਰਦੇਸ਼ ‘ਤੇ ਆਈਪੀ ਸਿੰਘ ਨੂੰ 6 ਸਾਲ ਲਈ ਪਾਰਟੀ ਵਿੱਚੋਂ ਕੱਢਿਆ ਜਾਂਦਾ ਹੈ ।’
ਬੀਤੇ ਸੁੱ਼ਕਰਵਾਰ ਉਸਨੇ ਟਵੀਟ ‘ਤੇ ਲਿਖਿਆ ਸੀ , ‘ ਮੈਂ ਅਸੂਲਦਾਰ ਕਸ਼ੱਤਰੀ ਪਰਿਵਾਰ ਵਿੱਚੋਂ ਹਾਂ, ਦੋ ਗੁਜਰਾਤ ਠੱਗ ਪਿਛਲੇ 5 ਸਾਲਾਂ ਤੋਂ ਦੇਸ਼ ਦੇ ਹਿੰਦੀ ਭਾਸ਼ੀ ਖੇਤਰ ਉਪਰ ਕਬਜ਼ਾ ਕਰਨ ਤੋਂ ਬਾਅਦ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹਨ , ਜਦਕਿ ਅਸੀਂ ਚੁੱਪ ਹਾਂ ।’
ਆਈਪੀ ਸਿੰਘ ਨੇ ਇਹ ਵੀ ਲਿਖਿਆ ਸੀ , ‘ ਸਾਡਾ ਼ ਉਤਰ ਪ੍ਰਦੇਸ਼ , ਗੁਜਰਾਤ ਤੋਂ ਗੁਣਾ ਵੱਡਾ ਹੈ । ਸਾਡੀ ਅਰਥਵਿਵਸਥਾ ਪੰਜ ਲੱਖ ਕਰੋੜ ਰੁਪਏ ਦੀ ਹੈ ਉੱਥੇ ਗੁਜਰਾਤ ਦੀ ਸਿਰਫ ਇੱਕ ਲੱਖ 15 ਹਜ਼ਾਰ ਕਰੋੜ ਰੁਪਏ ਸੀ ।’
ਇੱਕ ਹੋਰ ਟਵੀਟ ‘ਚ ਉਸਨੇ ਲਿਖਿਆ ਸੀ , ‘ ਅਸੀਂ ਪ੍ਰਧਾਨ ਮੰਤਰੀ ਚੁਣਿਆ ਜਾਂ ਪ੍ਰਚਾਰ ਮੰਤਰੀ ? ਕੀ ਦੇਸ਼ ਦਾ ਪ੍ਰਧਾਨ ਮੰਤਰੀ ਟੀ-ਸ਼ਰਟ ਅਤੇ ਚਾਹ ਦਾ ਕੱਪ ਵੇਚਦੇ ਹੋਏ ਚੰਗਾ ਲੱਗਦਾ ਹੈ ।’
ਉਸਨੇ ਲਿਖਿਆ ਸੀ , ‘ ਭਾਜਪਾ ਅਜਿਹੀ ਪਾਰਟੀ ਰਹੀ ਹੈ ਜਿਸਨੇ ਆਪਣੀ ਵਿਚਾਰਧਾਰਾ ਨਾਲ ਲੋਕਾਂ ਦੇ ਦਿਲਾਂ ‘ਚ ਥਾਂ ਬਣਾਈ । ਮਿਸਡ ਕਾਲ ਅਤੇ ਟੀ-ਸ਼ਰਟ ਨਾਲ ਲੋਕਾਂ ਨੂੰ ਜੋੜਨਾ ਅਸੰਭਵ ਹੈ।’
ਆਈ ਪੀ ਸਿੰਘ ਨੇ ਸਮਾਜਵਾਦੀ ਪਾਰਟੀ ਦੇ ਮੁਖੀ ਦੀ ਤਾਰੀਫ਼ ‘ਚ ਲਿਖਿਆ , ‘ ਪੂਰਬੀ ਯੂਪੀ ਦੇ ਲੋਕ ਬਹੁਤ ਖੁਸ਼ ਹਨ ਅਤੇ ਪੂਰਬਆਂਚਲ ਤੋਂ ਅਖਿਲੇਸ਼ ਯਾਦਵ ਦੀ ਉਮੀਦਵਾਰੀ ਤੋਂ ਬਾਅਦ ਇੱਥੋਂ ਦਾ ਨੌਜਵਾਨ ਵਰਗ ਉਤਸ਼ਾਹਿਤ ਹੈ । ਇਹ ਜਾਤੀ ਅਤੇ ਧਰਮ ਦੀ ਰਾਜਨੀਤੀ ਦਾ ਅੰਤ ਹੈ।’
ਸਿੰਘ ਨੇ ਕਿਹਾ , ‘ ਮੈਂ ਪਾਰਟੀ ਨੂੰ ਆਪਣੇ ਤਿੰਨ ਦਹਾਕੇ ਦਿੱਤੇ । ਇੱਥੋਂ ਤੱਕ ਕੇ ਸੱਚ ਬੋਲਣਾ ਵੀ ਪਾਰਟੀ ਵਿੱਚ ਇੱਕ ਅਪਰਾਧ ਹੈ। ਪਾਰਟੀ ਨੇ ਆਪਣਾ ਅੰਦਰੂਨੀ ਲੋਕਤੰਤਰ ਖੋ ਦਿੱਤਾ ਹੈ। ਮੈਨੂੰ ਮੁਆਫ ਕਰਨਾ ਮੋਦੀ ਸੀ ! ਮੈਂ ਆਪਣੀ ਅੱਖਾਂ ‘ਤੇ ਪੱਟੀ ਬੰਨ ਕੇ ਆਪਣੇ ਚੌਕੀਦਾਰ ਦੇ ਰੂਪ ‘ਚ ਕੰਮ ਨਹੀਂ ਕਰ ਸਕਦਾ।

Total Views: 172 ,
Real Estate