ਮੋਦੀ -ਸ਼ਾਹ ਨਹੀਂ ਚਾਹੁੰਦੇ ਮੈਂ ਚੋਣ ਲੜਾਂ -ਮੁਰਲੀ ਮਨੋਹਰ ਜੋਸ਼ੀ

ਭਾਜਪਾ ਦੇ ਸੰਸਥਾਪਕਾਂ ਵਿੱਚੋਂ ਇੱਕ ਅਤੇ ਕਾਨਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਸਾਂਸਦ , ਮੁਰਲੀ ਮਨੋਹਰ ਜੋਸ਼ੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਹੀਂ ਚਾਹੁੰਦੇ ਕਿ ਉਹ (ਜੋਸ਼ੀ) ਫਿਰ ਤੋਂ ਵੋਟਾਂ ‘ਚ ਖੜ੍ਹੇ ਹੋਣ ।
ਇਹ ਸੁਨੇਹਾ ਪਾਰਟੀ ਦੇ ਜਨਰਲ ਸਕੱਤਰ ਰਾਮ ਲਾਲ ਨੇ ਸੋਮਵਾਰ ਨੂੰ ਜੋਸ਼ੀ ਨੂੰ ਦਿੱਤਾ ਅਤੇ ਜੋਸ਼ੀ ਨੇ ਇੱਕ ਪੱਤਰ ਜਾਰੀ ਕਰਕੇ ਇਸਦੀ ਪੁਸ਼ਟੀ ਕੀਤੀ ਹੈ । ਹੁਣ ਲਾਲ ਕ੍ਰਿਸ਼ਨ ਅਡਵਾਨੀ ਤੋਂ ਭਾਜਪਾ ਵੱਲੋਂ ਜੋਸ਼ੀ ਦਾ ਪੱਤਾ ਕੱਟੇ ਜਾਣ ਦੀ ਚਰਚਾ ਹੈ।
ਹਾਲਾਂਕਿ ਜੋਸ਼ੀ ਨੇ ਚੋਣ ਲੜਨ ਤੋਂ ਇਨਕਾਰ ਕੀਤਾ ਸੀ । ਜੋਸ਼ੀ ਨੇ ਰਾਮ ਲਾਲ ਨੂੰ ਕਿਹਾ ਕਿ ਉਹ ਕੋਈ ਐਲਾਨ ਨਹੀਂ ਕਰਨਗੇ ਅਤੇ ਉਹ ਕਾਨਪੁਰ ਤੋਂ ਉਮੀਦਵਾਰ ਵਜੋਂ ਚੋਣ ਲੜਨ ਦੇ ਇੱਛਕ ਹਨ।
ਸੂਤਰਾਂ ਦੇ ਕਹਿਣਾ ਕਿ ਜੋਸ਼ੀ ਨੇ ਰਾਮ ਲਾਲ ਨੂੰ ਕਿਹਾ ਇਹ ਉਹਨਾਂ ਦੇ ਲਈ ਬਹੁਤ ਵੱਡਾ ਅਪਮਾਨ ਵਾਲਾ ਮਸਲਾ ਹੈ ਕਿ ਮੋਦੀ ਅਤੇ ਸ਼ਾਹ ਉਸਨੂੰ ਸੰਦੇਸ਼ ਦੇਣ ਦੇ ਲਈ ਇਸਤੇਮਾਲ ਕੀਤਾ ਜੋ ਉਹਨਾਂ ਨੂੰ ਖੁਦ ਦੱਸਣਾ ਚਾਹੀਦਾ ਸੀ ।
ਸੂਤਰਾਂ ਮੁਤਾਬਿਕ ਜੋਸੀ ਨੇ ਕਿਹਾ , ‘ ਉਹ ਕਿਸੇ ਚੀਜ ਤੋਂ ਡਰਦੇ ਹਨ ? ਉਹ ਮੇਰਾ ਸਾਹਮਣਾ ਕਿਉਂ ਨਹੀਂ ਕਰ ਸਕਦੇ । 2014 ਵਿੱਚ ਜੋਸ਼ੀ ਨੇ ਮੋਦੀ ਦੇ ਲਈ ਆਪਣੀ ਵਾਰਾਣਸੀ ਸੀਟ ਛੱਡ ਦਿੱਤੀ ਸੀ ਅਤੇ ਫਿਰ 57% ਵੋਟ ਹਾਸਲ ਕਰਕੇ ਰਿਕਾਰਡ ਫਰਕ ਨਾਲ ਕਾਨਪੁਰ ਤੋਂ ਜਿੱਤ ਦਰਜ ਕੀਤੀ ਸੀ ।
ਭਾਜਪਾ , ਮੀਡੀਆ ਨੂੰ ਦੱਸ ਰਹੀ ਹੈ ਕਿ 2014 ਦੀ ਚੋਣ ਤੋਂ ਬਾਅਦ ਮਾਰਗਦਰਸ਼ਕ ਮੰਡਲ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਸੀਨੀਅਰ ਆਗੂਆਂ ਨੇ ਇਸ ਵਾਰ ਲੋਕ ਸਭਾ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ ਹੈ , ਜਿਸ ਵਿੱਚ ਅਡਵਾਨੀ ਅਤੇ ਸ਼ਾਂਤਾ ਕੁਮਾਰ ਵੀ ਸ਼ਾਮਿਲ ਹਨ , ਜਿੰਨ੍ਹਾਂ ਨਾਲ ਵੀ ਰਾਮ ਲਾਲ ਨੇ ਮੁਲਾਕਾਤ ਕੀਤੀ ।

ਅਡਵਾਨੀ ਦੇ ਉਲਟ , ਭੌਤਿਕ ਵਿਗਿਆਨ ਦੇ ਸਾਬਕਾ ਪ੍ਰੋਫੈਸਰ ਜੋਸ਼ੀ ਆਰ ਐਸ ਐਸ ਦੇ ਪਸੰਦੀਦਾ ਵਿਅਕਤੀ ਹਨ ਅਤੇ ਦੱਸਿਆ ਜਾ ਰਿਹਾ ਹੈ ਕਿ ਸੰਘ ਮੁਖੀ ਮੋਹਨ ਭਾਗਵਤ ਮੋਦੀ -ਸ਼ਾਹ ਦੇ ਇਸ ਕਦਮ ਤੋਂ ਕਾਫੀ ਪ੍ਰੇਸ਼ਾਨ ਹਨ।
ਸਾਂਸਦ ਸਰਵੇਖਣ ਕਮੇਟੀ ਦੇ ਪ੍ਰਧਾਨ ਜੋਸ਼ੀ ਨੇ ਆਪਣੀ ਰਿਪੋਰਟ ਦੇ ਜ਼ਰੀਏ ਕਈ ਵਾਰ ਮੋਦੀ ਸਰਕਾਰ ਨੂੰ ਸਰਮਿੰਦਾ ਕੀਤਾ , ਰੱਖਾ ਤਿਆਰੀਆਂ , ਗੰਗਾ ਦੀ ਸਫਾਈ ਅਤੇ ਬੈਕਿੰਗ ਐਨਪੀਏ ਉਪਰ ਰਿਪੋਰਟ ਮੋਦੀ ਸਰਕਾਰ ਦੇ ਲਈ ਕਾਫੀ ਦਿੱਕਤ ਭਰੀ ਰਹੀ । ਜੋਸ਼ੀ ਨੇ ਸਾਬਕਾ ਆਰਬੀਆਈ ਗਵਰਨਰ ਰਘੂਰਾਮ ਰਾਜਨ ਵੱਲੋਂ ਪ੍ਰਧਾਨ ਮੰਤਰੀ ਨੂੰ ਭੇਜੀ ਗਈ ਫਰਾਡ ਕਰਨ ਵਾਲੇ ਲੋਕਾਂ ਸੂਚੀ ਉਪਰ ਵੀ ਕਾਫੀ ਸਖ਼ਤ ਰਵੱਈਆ ਅਪਣਾਇਆ ਸੀ ।
ਕਾਨਪੁਰ ਤੋਂ ਜੋਸ਼ੀ ਦੀ ਟਿਕਟ ਕੱਟਣਾ ਉਹਨਾਂ ਦੀ ਆਲੋਚਨਾਤਮਕ ਰਿਪੋਰਟਾਂ ਦੇ ਲਈ ਸਜ਼ਾ ਹੈ। ਭਾਜਪਾ ਦੇ ਇੱਕ ਸੀਨੀਅਰ ਆਗੂ ਨੇ ਕਿਹਾ , ‘ ਭਾਜਪਾ ਦੇ ਸੰਸਥਾਪਕਾਂ ਨਾਲ ਵਿਵਹਾਰ ਕਰਨ ਦਾ ਇਹ ਕੋਈ ਤਰੀਕਾ ਨਹੀਂ ਹੈ। ਉਹਨਾਂ ਨੂੰ ਸੱਚਮੁੱਚ ਹੀ ਬਾਹਰ ਕੱਢ ਦਿੱਤਾ ਜਾ ਰਿਹਾ ਹੈ । ਮੋਦੀ ਅਤੇ ਸ਼ਾਹ ਨੇ ਇੱਕ ਖ਼ਤਰਨਾਕ ਮਿਸਾਲ ਕਾਇਮ ਕੀਤੀ ਹੈ ਅਤੇ ਬਾਅਦ ਵਿੱਚ ਇਹਨਾਂ ਨੂੰ ਇਸੇ ਦਾ ਸਾਹਮਣਾ ਕਰਨਾ ਪਵੇਗਾ ।
ਯਾਦ ਰੱਖਿਓ ਸੁ਼ਸ਼ਮਾ ਸਵਰਾਜ ਅਤੇ ਉਮਾ ਭਾਰਤੀ ਵਰਗੇ ਵੱਡੇ ਨੇਤਾਵਾਂ ਨੇ ਵੀ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ।

Total Views: 201 ,
Real Estate