ਇਕ ਅਮਰੀਕੀ ਫ਼ੌਜੀ ਦੱਖਣੀ ਕੋਰੀਆ ਦੀ ਸਰਹੱਦ ਪਾਰ ਕਰ ਕੇ ਉੱਤਰ ਕੋਰੀਆ ’ਚ ਚਲਾ ਗਿਆ। ਕੋਰੀਆ ਪ੍ਰਾਏਦੀਪ ’ਤੇ ਸੁਰਖਿਆ ਯਕੀਨੀ ਕਰਨ ਦੀ ਇੱਛਾ ਰੱਖਣ ਵਾਲੀ ਸੰਸਥਾ ਨੇ ਮੰਗਲਵਾਰ ਨੂੰ ਟਵੀਟ ਕੀਤਾ ਕਿ ਅਮਰੀਕੀ ਨਾਗਰਿਕ ਇਕ ਕੋਰੀਆਈ ਸਰਹੱਦ ਪਿੰਡ ਦੇ ਦੌਰੇ ’ਤੇ ਸੀ ਅਤੇ ਬਗ਼ੈਰ ਇਜਾਜਤ ਤੋਂ ਉੱਤਰੀ ਕੋਰੀਆ ਦੀ ਸਰਹੱਦ ’ਚ ਚਲਾ ਗਿਆ। ਬਾਅਦ ’ਚ ਦਸਿਆ ਗਿਆ ਕਿ ਇਹ ਨਾਗਰਿਕ ਅਮਰੀਕੀ ਫ਼ੌਜੀ ਹੈ। ਉਹ ਇਸ ਸਮੇਂ ਉੱਤਰੀ ਕੋਰੀਆ ਦੀ ਹਿਰਾਸਤ ’ਚ ਹੈ ਅਤੇ ਸੰਯੁਕਤ ਰਾਸ਼ਟਰ ਕਮਾਨ ਇਸ ਘਟਨਾ ਦਾ ਹੱਲ ਕਰਨ ਲਈ ਅਪਣੇ ਉੱਤਰੀ ਕੋਰੀਆਈ ਹਮਰੁਤਬਾ ਨਾਲ ਕੰਮ ਕਰ ਰਹੀ ਹੈ। ਇਸ ਮਾਮਲੇ ’ਚ ਹੋਰ ਵੇਰਵਾ ਨਹੀਂ ਦਿੱਤਾ।
Total Views: 155 ,
Real Estate



















