ਯਮੁਨਾ ਦੇ ਲਗਾਤਾਰ ਵਧਦੇ ਪਾਣੀ ਦੇ ਪੱਧਰ ਨੇ ਦਿੱਲੀ ਵਾਸੀਆਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਕਈ ਰਿਹਾਇਸ਼ੀ ਇਲਾਕਿਆਂ ਵਿੱਚ ਪਾਣੀ ਦਾਖਲ ਹੋ ਗਿਆ ਹੈ। ਸੜਕਾਂ ਪਾਣੀ ਵਿਚ ਡੁੱਬਣ ਕਾਰਨ ਕਈ ਰਸਤੇ ਬੰਦ ਹੋ ਗਏ ਹਨ। ਇਸ ਦੌਰਾਨ ਦਿੱਲੀ ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਟ੍ਰੈਫਿਕ ਐਡਵਾਈਜ਼ਰੀ ਮੁਤਾਬਿਕ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਬਾਹਰੀ ਰਿੰਗ ਰੋਡ ‘ਤੇ ਵਜ਼ੀਰਾਬਾਦ ਤੋਂ ਵਿਕਾਸ ਮਾਰਗ ਅਤੇ ਰਿੰਗ ਰੋਡ ‘ਤੇ ਕਾਲੀ ਘਾਟ ਮੰਦਰ ਤੋਂ ਦਿੱਲੀ ਸਕੱਤਰੇਤ ਵਿਚਕਾਰ ਆਵਾਜਾਈ ਨੂੰ ਨਿਯਮਤ ਕੀਤਾ ਜਾਵੇਗਾ।
Total Views: 145 ,
Real Estate


















