ਹੜ੍ਹ ਦੇ ਪਾਣੀ ਨਾਲ ਹੁਣ ਤੱਕ 13 ਲੋਕਾਂ ਦੀ ਹੋਈ ਮੌਤ

ਪੰਜਾਬ ‘ਚ ਹੁਣ ਤੱਕ 13 ਲੋਕਾਂ ਦੀ ਹੜ੍ਹ ਦੇ ਪਾਣੀ ‘ਚ ਡੁੱਬਣ ਨਾਲ ਮੌਤ ਹੋ ਗਈ। ਪਟਿਆਲਾ ਦੇ ਗੋਪਾਲ ਕਾਲੋਨੀ ‘ਚ ਨਗਰ ਨਿਗਮ ਮੁਲਾਜ਼ਮ ਦੀ ਹੜ੍ਹ ਦੇ ਪਾਣੀ ’ਚ ਡੁੱਬਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਅਜੈ ਸਹੋਤਾ ਵਜੋਂ ਹੋਈ । ਅਜੇ ਬੀਤੇ ਦਿਨ ਤੋਂ ਹੀ ਲਾਪਤਾ ਸੀ। ਪਰਿਵਾਰ ਵਲੋਂ ਉਸਦੀ ਵੱਖ-ਵੱਖ ਥਾਵਾਂ ‘ਤੇ ਭਾਲ ਕੀਤੀ ਗਈ ਪਰ ਜਦੋਂ ਉਹ ਨਾ ਮਿਲਿਆ ਤਾਂ ਪੁਲਿਸ ਨੂੰ ਸੂਚਨਾ ਦਿਤੀ ਗਈ ਪੁਲਿਸ ਨੂੰ ਵੀ ਕੁਝ ਪਤਾ ਨਹੀਂ ਲੱਗ ਸਕਿਆ। ਬੁੱਧਵਾਰ ਨੂੰ ਕਾਲੋਨੀ ਵਿਚ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਅਜੇ ਦੀ ਲਾਸ਼ ਘਰ ਤੋਂ ਥੋੜ੍ਹੀ ਦੂਰੀ ’ਤੇ ਝਾੜੀ ਵਿਚ ਪਈ ਮਿਲੀ ਹੈ।

Total Views: 132 ,
Real Estate