
ਪੰਜਾਬ ਦੇ ਸਕੂਲਾਂ ਵਿੱਚ ਸਰਕਾਰ ਸਕੂਲਾਂ ਦੇ ਪ੍ਰਬੰਧ ਕਰਨ ਦੇ ਲਈ ਰਿਟਾਇਰਡ ਹੋਏ ਮੁਲਾਜ਼ਮਾਂ ਨੂੰ ਭਰਤੀ ਕੀਤਾ ਕਰ ਰਹੀ ਹੈ। ਕਲਾਸ ਸੀ ਕੈਟਾਗਰੀ ‘ਚੋਂ ਰਿਟਾਇਰਡ ਹੋਏ ਮੁਲਾਜ਼ਮਾਂ ਕੇਂਦਰ ਸਰਕਾਰ, ਪੰਜਾਬ ਸਰਕਾਰ ਦੇ ਕਿਸੇ ਵੀ ਵਿਭਾਗ ਦੇ ਹੋ ਸਕਦੇ ਹਨ। ਪਹਿਲੇ ਪੜਾਅ ਵਿੱਚ ਨਿਯੁਕਤ ਕੀਤੇ ਜਾ ਰਹੇ ਕੈਂਪਸ ਮੈਨੇਜਰ ਨੂੰ ਸਕੂਲ ਖੁੱਲ੍ਹਣ ਤੋਂ ਅੱਧਾ ਘੰਟਾ ਪਹਿਲਾਂ ਸਕੂਲ ਵਿੱਚ ਪਹੁੰਚ ਕੇ ਸਫ਼ਾਈ ਤੇ ਹੋਰ ਕੰਮ ਦੇਖਣੇ ਹੋਣਗੇ। ਇਸ ਦੇ ਨਾਲ ਹੀ ਬੱਚੇ ਸਕੂਲ ਤੋਂ ਛੁੱਟੀ ਹੋਣ ਤੋਂ ਅੱਧੇ ਘੰਟੇ ਬਾਅਦ ਸਕੂਲ ਬੰਦ ਕਰਕੇ ਚਲੇ ਜਾਣਗੇ। ਕੈਂਪਸ ਪ੍ਰਬੰਧਕਾਂ ਨੂੰ 25,000 ਰੁਪਏ ਮਹੀਨਾ ਤਨਖਾਹ ਦਿੱਤੀ ਜਾਵੇਗੀ ਅਤੇ ਹੋਰ ਕੋਈ ਭੱਤਾ ਨਹੀਂ ਦਿੱਤਾ ਜਾਵੇਗਾ। ਕੈਂਪਸ ਮੈਨੇਜਰ ਨੂੰ ਕਈ ਹੋਰ ਕੰਮ ਵੀ ਦਿੱਤੇ ਗਏ ਹਨ। ਜਿਸ ਵਿੱਚ ਸਕੂਲ ਕੈਂਪਸ ਅਤੇ ਕਲੱਸਟਰ ਸਕੂਲਾਂ ਵਿੱਚ ਚੱਲ ਰਹੇ ਸਿਵਲ ਵਰਕ ਦੇ ਕੰਮ ਦਾ ਨਿਰੀਖਣ ਕੀਤਾ ਜਾਵੇਗਾ ਅਤੇ ਕੰਮ ਨੂੰ ਸਮੇਂ ਸਿਰ ਮੁਕੰਮਲ ਕਰਵਾਉਣ ਵਿੱਚ ਸਹਿਯੋਗ ਵੀ ਸ਼ਾਮਲ ਕੀਤਾ ਜਾਵੇਗਾ। ਉਸ ਨੂੰ ਸਕੂਲ ਦੇ ਬੁਨਿਆਦੀ ਢਾਂਚੇ ਦੇ ਰੱਖ-ਰਖਾਅ, ਮੁਰੰਮਤ, ਬਿਜਲੀ ਅਤੇ ਪਾਣੀ ਦੇ ਪ੍ਰਬੰਧਨ ਨੂੰ ਵੀ ਦੇਖਣਾ ਹੋਵੇਗਾ।


















