ਭਾਰਤ ਸਰਕਾਰ ਨੇ ਜਸਟਿਸ (ਸੇਵਾਮੁਕਤ) ਐਸ.ਐਸ. ਸਾਰੋਂ ਦੇ ਅਹੁਦੇ ਦੀ ਬਤੌਰ ਚੀਫ਼ ਕਮਿਸ਼ਨਰ ਗੁਰਦੁਆਰਾ ਚੋਣਾਂ ਵੱਜੋਂ 30 ਜੂਨ, 2024 ਤੱਕ ਇੱਕ ਸਾਲ ਲਈ ਮਿਆਦ ਵਧਾ ਦਿੱਤੀ ਹੈ। ਗ੍ਰਹਿ ਮਾਮਲਿਆਂ ਦੇ ਮੰਤਰਾਲੇ ਨੇ ਇਸ ਸਬੰਧ ਵਿੱਚ ਰਸਮੀ ਹੁਕਮ ਜਾਰੀ ਕੀਤੇ ਹਨ। ਇਹ ਮਿਆਦ 30 ਜੂਨ, 2023 ਨੂੰ ਖ਼ਤਮ ਹੋ ਗਈ ਸੀ। ਜਸਟਿਸ ਸਾਰੋਂ ਨੂੰ ਅਕਤੂਬਰ, 2020 ਵਿੱਚ ਚੀਫ਼ ਕਮਿਸ਼ਨਰ ਗੁਰਦੁਆਰਾ ਚੋਣਾਂ ਨਿਯੁਕਤ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਜੁਲਾਈ, 2021 ਵਿੱਚ ਜੁਆਇਨ ਕੀਤਾ ਸੀ।
Total Views: 265 ,
Real Estate



















