ਕੈਨੇਡਾ ‘ਚ ਮਹਿੰਗਾਈ ਦਰ ਘਟ ਕੇ 3.4 ਫ਼ੀ ਸਦੀ ‘ਤੇ ਆ ਚੁੱਕੀ ਹੈ ਪਰ ਲੋਕਾਂ ਦਾ ਗਰੌਸਰੀ ਬਿਲ ਹੇਠਾਂ ਨਹੀਂ ਆ ਰਿਹਾ। ਗੈਸੋਲੀਨ ਦੀਆਂ ਕੀਮਤਾਂ ‘ਚ ਕਮੀ ਕਾਰਨ ਮਈ ਮਹੀਨੇ ਦੌਰਾਨ ਮਹਿੰਗਾਈ ਦਰ 4.4 ਫ਼ੀਸਦੀ ਤੋਂ ਘਟ ਕੇ 3.4 ਫ਼ੀਸਦੀ ‘ਤੇ ਆ ਗਈ ਅਤੇ ਪਿਛਲੇ ਦੋ ਸਾਲ ਦਾ ਇਹ ਸਭ ਤੋਂ ਹੇਠਲਾ ਪੱਧਰ ਮੰਨਿਆ ਜਾ ਰਿਹਾ ਹੈ। ਗਰੌਸਰੀ ਦੀਆਂ ਕੀਮਤਾਂ ‘ਚ ਮਈ ਮਹੀਨੇ ਦੌਰਾਨ 9 ਫ਼ੀਸਦੀ ਵਾਧਾ ਹੋਇਆ। ਖਾਣ ਵਾਲੇ ਤੇਲ 20.3 ਫ਼ੀਸਦੀ ਮਹਿੰਗੇ ਹੋਏ ਜਦਕਿ ਬੇਕਰੀ ਵਸਤਾਂ ਦੀ ਕੀਮਤ 15 ਫ਼ੀਸਦੀ ਉੱਪਰ ਗਈਆਂ।
Total Views: 162 ,
Real Estate



















