ਗਿਆਨੀ ਹਰਪ੍ਰੀਤ ਸਿੰਘ ਦਾ ਵਿਰਸਾ ਸਿੰਘ ਵਲਟੋਹਾ ਤੇ ਤਿੱਖਾ ਹਮਲਾ

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵਲੋਂ ਵਿਰਸਾ ਸਿੰਘ ਵਲਟੋਹਾ ਤੇ ਤਿੱਖਾ ਸ਼ਬਦੀਂ ਹਮਲਾ ਕਰਦਿਆਂ ਕਿਹਾ ਕਿ, ਜਦੋਂ ਮੈਂ ਜਥੇਦਾਰ ਸੀ ਤਾਂ, ਉਦੋਂ ਵਲਟੋਹਾ ਸਾਹਿਬ ਨੂੰ ਮੇਰੀਆਂ ਗੱਲਾਂ ਚੁੰਭਦੀਆਂ ਸਨ, ਪਰ ਹੁਣ ਤਾਂ ਮੈਂ ਅਹੁਦਾ ਛੱਡ ਦਿੱਤਾ ਹੈ। ਜੇ ਵਲਟੋਹਾ ਹਿੰਮਤ ਵਾਲੇ ਹਨ ਤਾਂ, ਉਨ੍ਹਾਂ ਨੂੰ ਜਥੇਦਾਰ ਬਣਾ ਦਿਓ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ, ਮੈਂ ਆਪ ਕਿਹਾ ਸੀ ਕਿ ਐਸਜੀਪੀਸੀ ਚਾਹੇ ਤਾਂ ਸੇਵਾ ਵਾਪਸ ਲੈ ਸਕਦੀ ਹੈ। ਉਨ੍ਹਾਂ ਕਿਹਾ ਕਿ, ਸਭ ਤੋਂ ਵੱਡੀ ਗੱਲ ਕਿ ਮੈਂ ਇੱਜਤ ਨਾਲ ਜਾ ਰਿਹਾ ਹਾਂ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ, ਮੈਂ ਕਿਹਾ ਸੀ ਕਿ, ਪ੍ਰੈਸ਼ਰ ਆਇਆ ਤਾਂ, ਅਹੁਦਾ ਛੱਡ ਦਿਆਂਗਾ। ਦੂਜੇ ਪਾਸੇ, ਵਿਰਸਾ ਸਿੰਘ ਵਲਟੋਹਾ ਨੇ ਇੱਕ ਮੀਡੀਆ ਅਦਾਰੇ ਨਾਲ ਗੱਲਬਾਤ ਦੌਰਾਨ ਕਿਹਾ ਕਿ, ਮੈਂ ਜਥੇਦਾਰ ਸਾਹਿਬ ਦੀ ਹਮੇਸ਼ਾ ਇੱਜਤ ਕਰਦਾ ਆਇਆ ਹਾਂ, ਪਰ ਉਨ੍ਹਾਂ ਨੇ ਪਿਛਲੇ ਕੁੱਝ ਕੁ ਸਮੇਂ ਵਿਚ ਗਲਤੀਆਂ ਕੀਤੀਆਂ, ਕੁੱਝ ਪਤਿਤ ਸਿੱਖਾਂ ਦੇ ਸਮਾਗਮਾਂ ਵਿਚ ਸ਼ਾਮਲ ਹੋਏ। ਵਲਟੋਹਾ ਨੇ ਕਿਹਾ ਕਿ, ਜਥੇਦਾਰ ਅਕਾਲੀ ਬਾਬਾ ਫ਼ੂਲਾ ਸਿੰਘ ਵਰਗਾ ਹੋਣਾ ਚਾਹੀਦਾ।

Total Views: 293 ,
Real Estate