ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ, ਪੰਜਾਬ ਦਾ ਵੱਖਰਾ ਗੁਰਦੁਆਰਾ ਐਕਟ ਹੋਵੇਗਾ, ਸਿੱਖ ਗੁਰਦੁਆਰਾ ਐਕਟ ਸੋਧ ਬਿੱਲ 2023 ਅਸੀਂ ਲਿਆਉਣ ਜਾ ਰਹੇ ਹਾਂ। ਮਾਨ ਨੇ ਕਿਹਾ ਕਿ, ਮੈਂ ਅੱਜ ਜੋ ਵੀ ਬੋਲਾਂਗਾ ਸੱਚ ਬੋਲਾਂਗਾ। ਉਨ੍ਹਾਂ ਕਿਹਾ ਕਿ, ਸਾਡੇ ਵਲੋਂ ਜੋ ਖੋਜ਼ ਪੜਤਾਲ ਕੀਤੀ ਗਈ ਹੈ, ਉਹਦੇ ਮੁਤਾਬਿਕ, SGPC ਐਕਟ ਵਿਚ ਗੁਰਬਾਣੀ ਰਿਲੇਅ ਦਾ ਕੋਈ ਜ਼ਿਕਰ ਨਹੀਂ ਹੈ। ਸਾਲ 2012 ਵਿਚ 11 ਸਾਲ ਵਾਸਤੇ PTC ਨੇ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਖਰੀਦ ਲਏ ਸਨ…ਗੁਰਬਾਣੀ ਕਾਰਨ ਲੋਕਾਂ ਨੂੰ ਇਹ ਚੈਨਲ ਲਗਾਉਣਾ ਹੀ ਪੈਂਦਾ ਹੈ। ਜੁਲਾਈ ਵਿਚ ਸਮਝੌਤਾ ਰੱਦ ਹੋਇਆ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ ਕਿ SGPC ਸਟੇਟ ਐਕਟ ਹੈ। ਉਨ੍ਹਾਂ ਕਿਹਾ ਕਿ ਸਿੱਖ ਗੁਰਦੁਆਰਾ ਐਕਟ 1925 ‘ਚ ਬਰਾਡਕਾਸਟ ਸ਼ਬਦ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਪ੍ਰਸਾਰਣ ਸਮੇਂ ਕੋਈ ਇਸ਼ਤਿਹਾਰ ਨਹੀਂ ਚੱਲੇਗਾ।
Total Views: 232 ,
Real Estate



















