ਮੋਨਿਟੋਬਾ ‘ਚ ਭਿਆਨਕ ਸੜਕ ਹਾਦਸਾ – 15 ਮੌਤਾਂ

ਮੈਨੀਟੋਬਾ ਤੋਂ ਬਹੁਤ ਹੀ ਜਿਆਦਾ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਡੋਫੀਨ ਵਿਖੇ ਇੱਕ ਬੱਸ ਅਤੇ ਸੈਮੀ ਟਰੱਕ ਵਿਚਾਲੇ ਵਾਪਰੇ ਹਾਦਸੇ ਵਿੱਚ 15 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ ਅਤੇ 10 ਜਣੇ ਗੰਭੀਰ ਜਖਮੀ ਹੋਏ ਦੱਸੇ ਜਾ ਰਹੇ ਹਨ। ਇਹ ਹਾਦਸਾ ਹਾਈਵੇਅ 1 ‘ਤੇ ਕਾਰਬੇਰੀ ਨਜਦੀਕ ਵਾਪਰਿਆ ਹੈ ਤੇ ਇਹ ਇਲਾਕਾ ਵਿਨੀਪੈਗ ਤੋਂ 170 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਅਜੇ ਤੱਕ ਹਾਦਸੇ ਦੇ ਕਾਰਨਾਂ ਬਾਰੇ ਜਿਆਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਪਰ ਇੱਕ ਪ੍ਰੱਤਖਦਰਸ਼ੀ ਅਨੁਸਾਰ ਹਾਦਸੇ ਵਾਲੀ ਥਾਂ ‘ਤੇ ਇੱਕ ਸੈਮੀ ਟਰੱਕ ਖੜਾ ਸੀ, ਜਿਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆਂ ਹੋਇਆ ਸੀ ਤੇ ਬੱਸ ਬਹੁਤ ਬੁਰੀ ਤਰ੍ਹਾਂ ਨੁਕਸਾਨੀ ਹੋਈ ਸੀ।

Total Views: 129 ,
Real Estate