ਜਾਪਾਨ ‘ਚ ਫੌਜੀ ਸਿਖਲਾਈ ਦੌਰਾਨ ਇਕ ਫੌਜੀ ਨੇ ਆਪਣੇ ਹੀ ਸਾਥੀਆਂ ‘ਤੇ ਗੋਲੀ ਚਲਾ ਦਿੱਤੀ। ਇਸ ਘਟਨਾ ‘ਚ ਦੋ ਦੀ ਮੌਤ ਹੋ ਗਈ ਅਤੇ ਇਕ ਜਵਾਨ ਜ਼ਖਮੀ ਹੋ ਗਿਆ। ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਜਾਪਾਨ ਦੇ ਗੀਫੂ ਸ਼ਹਿਰ ਵਿੱਚ ਨਿਊ ਟਰੂਪਸ ਟਰੇਨਿੰਗ ਸੈਂਟਰ ਵਿੱਚ ਸਵੈ-ਰੱਖਿਆ ਬਲ ਦੀ ਸਿਖਲਾਈ ਚੱਲ ਰਹੀ ਸੀ।ਉਥੇ ਸਿਪਾਹੀ ਅਭਿਆਸ ਕਰ ਰਹੇ ਸਨ ਤਾਂ ਅਭਿਆਸ ਦੌਰਾਨ ਇਕ ਸਿਪਾਹੀ ਨੇ ਸਾਥੀ ਸੈਨਿਕਾਂ ‘ਤੇ ਗੋਲੀ ਚਲਾ ਦਿੱਤੀ। ਤਿੰਨ ਜਵਾਨ ਗੋਲੀਬਾਰੀ ਦਾ ਸ਼ਿਕਾਰ ਹੋ ਗਏ। ਇਨ੍ਹਾਂ ਵਿੱਚੋਂ 25 ਅਤੇ 52 ਸਾਲ ਦੇ ਦੋ ਸਿਪਾਹੀ ਮਾਰੇ ਗਏ ਅਤੇ ਇੱਕ 25 ਸਾਲਾ ਫੌਜੀ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖਮੀ ਸਿਪਾਹੀ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।ਸਰਕਾਰੀ ਬੁਲਾਰੇ ਹੀਰੋਕਾਜ਼ੋ ਮਾਤਸੁਨੋ ਨੇ ਕਿਹਾ ਕਿ ਗੋਲੀ ਚਲਾਉਣ ਵਾਲੇ ਸਿਪਾਹੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਹਾਲਾਂਕਿ ਉਨ੍ਹਾਂ ਨੇ ਇਸ ਘਟਨਾ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
Total Views: 212 ,
Real Estate



















