ਜਿਹੜੀ ਕੁਰਸੀ ’ਤੇ ਭਗਵੰਤ ਮਾਨ ਬੈਠੇ ਹਨ, ਇਹ ਕੁਰਸੀ ਉਹਨਾਂ ਨੂੰ ਨਵਜੋਤ ਸਿੱਧੂ ਦੀ ਬਦੌਲਤ ਮਿਲੀ-ਡਾ. ਨਵਜੋਤ ਕੌਰ ਸਿੱਧੂ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਚਾਹੁੰਦੇ ਸਨ ਕਿ ਨਵਜੋਤ ਸਿੱਧੂ ਪੰਜਾਬ ਵਿਚ ਪਾਰਟੀ ਦੀ ਅਗਵਾਈ ਕਰਨ ਪਰ ਨਵਜੋਤ ਸਿੱਧੂ ਨੇ ਆਪਣੀ ਪਾਰਟੀ ਨਾਲ ਧੋਖਾ ਨਹੀਂ ਕੀਤਾ। ਨਵਜੋਤ ਕੌਰ ਸਿੱਧੂ ਨੇ ਲਗਾਤਾਰ ਤਿੰਨ ਟਵੀਟ ਵਿਚ ਦਾਅਵਾ ਕੀਤਾ ਕਿ ਜਿਹੜੀ ਕੁਰਸੀ ’ਤੇ ਭਗਵੰਤ ਮਾਨ ਬੈਠੇ ਹਨ, ਇਹ ਕੁਰਸੀ ਉਹਨਾਂ ਨੂੰ ਨਵਜੋਤ ਸਿੱਧੂ ਦੀ ਬਦੌਲਤ ਮਿਲੀ ਹੈ। ਉਹਨਾਂ ਕਿਹਾ ਕਿ ਨਵਜੋਤ ਸਿੱਧੂ ਦੇ ਮਨ ਸਿਰਫ ਤੇ ਸਿਰਫ ਪੰਜਾਬ ਦੀ ਭਲਾਈ ਹੈ ਤੇ ਉਹ ਸੁਨਿਹਰਾ ਪੰਜਾਬ ਵੇਖਣਾ ਚਾਹੁੰਦੇ ਹਨ।

Total Views: 149 ,
Real Estate