ਯੂਕਰੇਨ : ਖ਼ਤਰੇ ‘ਚ 42000 ਜਾਨਾਂ

ਨੋਵਾ ਕਾਖੋਵਕਾ ਡੈਮ ਟੁੱਟਣ ਤੋਂ ਬਾਅਦ ਯੂਕਰੇਨ ਵਿਚ ਹੜ੍ਹ ਆ ਗਿਆ ਹੈ। ਹੜ੍ਹ ਦਾ ਪਾਣੀ ਕਬਰਸਤਾਨ ਦੀਆਂ ਲਾਸ਼ਾਂ ‘ਚ ਮਿਲ ਗਿਆ ਹੈ, ਜਿਸ ਕਾਰਨ ਯੂਕਰੇਨ ਦੇ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਨਹੀਂ ਮਿਲ ਰਿਹਾ ਹੈ। ਖੇਰਸਨ ਵਿੱਚ ਇੱਕ ਬਚਾਅਕਰਤਾ ਨੇ ‘ਦ ਸਨ’ ਨੂੰ ਦੱਸਿਆ, ‘ਸਾਡਾ ਪਾਣੀ ਡਨੀਪਰੋ ਤੋਂ ਆਉਂਦਾ ਹੈ। ਪਰ ਕਬਰਸਤਾਨ ਪਾਣੀ ਨਾਲ ਭਰੇ ਹੋਏ ਹਨ, ਇਸ ਲਈ ਇਹ ਪੀਣ ਲਈ ਸਹੀ ਨਹੀਂ ਹੈ। ਇਸ ਤੋਂ ਇਲਾਵਾ ਤੇਲ ਅਤੇ ਕਈ ਜ਼ਹਿਰੀਲੇ ਪਦਾਰਥ ਵੀ ਪਾਣੀ ਵਿੱਚ ਘੁਲ ਗਏ ਹਨ। ਵਸਨੀਕਾਂ ਨੇ ਕਿਹਾ, ‘ਸ਼ਹਿਰ ਵਿੱਚ ਇਸ ਵੇਲੇ ਸਾਫ ਪਾਣੀ ਦੀ ਬਹੁਤ ਘਾਟ ਹੈ। ਯੂਕਰੇਨ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ 24 ਪਿੰਡਾਂ ਵਿੱਚ ਹੜ੍ਹ ਆ ਗਿਆ ਹੈ। ਯੂਕਰੇਨ ਨੇ ਅੰਦਾਜ਼ਾ ਲਗਾਇਆ ਹੈ ਕਿ ਇਹ ਹੜ੍ਹ ਲਗਭਗ 100 ਪਿੰਡਾਂ ਅਤੇ ਕਸਬਿਆਂ ਤੱਕ ਪਹੁੰਚ ਸਕਦੀ ਹੈ। ਹੜ੍ਹ ਕਾਰਨ ਲੋਕ ਬਿਜਲੀ ਤੋਂ ਬਿਨਾਂ ਰਹਿਣ ਲਈ ਮਜਬੂਰ ਹਨ। ਪੱਛਮੀ ਦੇਸ਼ਾਂ ਨੇ ਇਸ ਨੁਕਸਾਨ ਲਈ ਰੂਸ ਨੂੰ ਜ਼ਿੰਮੇਵਾਰ ਠਹਿਰਾਇਆ। ਹਾਲਾਂਕਿ ਰੂਸ ਇਹ ਜ਼ਿੰਮੇਵਾਰੀ ਆਪਣੇ ਸਿਰ ਨਹੀਂ ਲੈ ਰਿਹਾ ਹੈ। ਯੂਰਪੀਅਨ ਯੂਨੀਅਨ ਦੇ ਮੁਖੀ ਚਾਰਲਸ ਮਿਸ਼ੇਲ ਨੇ ਇਸ ਨੂੰ “ਯੁੱਧ ਅਪਰਾਧ” ਕਿਹਾ ਹੈ। ਨੋਵਾ ਕਾਖੋਵਕਾ ਅਤੇ ਆਸਪਾਸ ਦੀਆਂ ਬਸਤੀਆਂ ਤੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ ਹੈ। ਬਚਾਅ ਕਾਰਜ ਜਾਰੀ ਹੈ। ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਲਈ ਬੱਸਾਂ, ਰੇਲ ਗੱਡੀਆਂ ਅਤੇ ਨਿੱਜੀ ਵਾਹਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

Total Views: 133 ,
Real Estate