ਹੇਮਕੁੰਟ ਸਾਹਿਬ: ਅੰਮ੍ਰਿਤਸਰ ਦੀ ਸ਼ਰਧਾਲੂ ਦੀ ਬਰਫ਼ ਹੇਠਾਂ ਦੱਬ ਕੇ ਮੌਤ

ਉਤਰਾਖੰਡ ਦੇ ਅਟਲਕੋਟੀ ਵਿੱਚ ਐਤਵਾਰ ਸ਼ਾਮ ਨੂੰ ਆਏ ਬਰਫ਼ੀਲੇ ਤੂਫ਼ਾਨ ਕਾਰਨ ਹੇਮਕੁੰਟ ਸਾਹਿਬ ਦੀ ਯਾਤਰਾ ’ਤੇ ਗਏ ਅੰਮ੍ਰਿਤਸਰ ਦੇ ਛੇ ਸ਼ਰਧਾਲੂਆਂ ਦਾ ਸਮੂਹ ਬਰਫ਼ ਹੇਠ ਦੱਬ ਗਿਆ, ਜਿਨ੍ਹਾਂ ਵਿੱਚੋਂ ਪੰਜ ਜਣਿਆਂ ਨੂੰ ਬਚਾ ਲਿਆ ਗਿਆ ਹੈ, ਜਦਕਿ ਅੱਜ ਉਨ੍ਹਾਂ ਵਿੱਚੋਂ ਲਾਪਤਾ ਹੋਈ ਔਰਤ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਚਮੋਲੀ ਦੇ ਸਰਕਲ ਅਫਸਰ ਪ੍ਰਮੋਦ ਸ਼ਾਹ ਨੇ ਦੱਸਿਆ ਕਿ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਮਗਰੋਂ ਵਾਪਸ ਆਉਣ ਵੇਲੇ ਅੰਮ੍ਰਿਤਸਰ ਦੇ ਦੋ ਪਰਿਵਾਰਾਂ ਦਾ ਇੱਕ ਸਮੂਹ ਅਟਲਕੋਟੀ ’ਚ ਆਏ ਬਰਫੀਲੇ ਤੂਫਾਨ ਦੌਰਾਨ ਗਲੇਸ਼ੀਅਰ ਟੁੱਟਣ ਕਾਰਨ ਬਰਫ਼ ਦੇ ਤੋਦਿਆਂ ਹੇਠ ਦਬ ਗਿਆ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਤੇ ਉਸ ਦੀਆਂ ਦੋਵੇਂ ਧੀਆਂ ਸਮੇਤ ਇੱਕ ਹੋਰ ਜੋੜੇ ਨੂੰ ਸੁਰੱਖਿਅਤ ਬਚਾ ਲਿਆ ਗਿਆ, ਜਦਕਿ ਇੱਕ ਔਰਤ ਲਾਪਤਾ ਹੋ ਗਈ ਸੀ। ਇਸ ਦੌਰਾਨ ਅੱਜ ਰਸਤੇ ਵਿੱਚ ਡਿੱਗੀ ਬਰਫ ਨੂੰ ਹਟਾ ਦਿੱਤਾ ਗਿਆ ਅਤੇ ਯਾਤਰਾ ਜਾਰੀ ਹੈ।

Total Views: 189 ,
Real Estate