ਦੋਰਾਹਾ: ਸਰਹਿੰਦ ਨਹਿਰ ਵਿਚੋਂ 1000 ਤੋਂ ਵੱਧ ਕਾਰਤੂਸ ਬਰਾਮਦ

ਦੋਰਾਹਾ ਵਿਖੇ ਸਰਹਿੰਦ ਨਹਿਰ ਚੋਂ ਬਰਾਮਦ ਕਾਰਤੂਸਾਂ ਦੀ ਗਿਣਤੀ ਇੱਕ ਹਜ਼ਾਰ ਦੇ ਕਰੀਬ ਪਹੁੰਚ ਗਈ ਹੈ। ਪੁਲ‌ਿਸ ਨੇ ਇਹਨਾਂ ਕਾਰਤੂਸਾਂ ਨੂੰ ਕਬਜ਼ੇ ‘ਚ ਲੈ ਕੇ ਨਸ਼ਟ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਇਹਨਾਂ ਚੋਂ ਜ਼ਿਆਦਾਤਰ ਕਾਰਤੂਸ ਚੱਲੇ ਹੋਏ ਹਨ ਅਤੇ ਕਾਫੀ ਜ਼ਿੰਦਾ ਵੀ ਹਨ। ਨਹਿਰ ਦੇ ਨਾਲ ਹੀ ਸੈਨਾ ਦਾ ਟ੍ਰੇਨਿੰਗ ਕੈਂਪ ਲੱਗਣ ਕਾਰਨ ਪੁਲ‌ਿਸ ਨੂੰ ਸ਼ੱਕ ਹੈ ਕਿ ਕਿਤੇ ਇਹ ਕਾਰਤੂਸ ਭਾਰਤੀ ਸੈਨਾ ਦੇ ਨਾ ਹੋਣ। ਜਿਸਦੇ ਚੱਲਦਿਆਂ ਸੈਨਾ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ ਹੈ। ਡੀਐਸਪੀ ਹਰਸਿਮਰਤ ਸਿੰਘ ਛੇਤਰਾ ਨੇ ਦੱਸਿਆ ਕਿ ਜਦੋਂ ਸਵੇਰੇ ਗੁਰਥਲੀ ਪਿੰਡ ਦਾ ਨੌਜਵਾਨ ਨਹਿਰ ਚ ਨਹਾ ਰਿਹਾ ਸੀ ਤਾਂ ਅਚਾਨਕ ਉਸਦੇ ਪੈਰ ਨੂੰ ਲੋਹੇ ਵਰਗੀ ਚੀਜ਼ ਲੱਗੀ ਤਾਂ ਉਸਨੇ ਬਾਹਰ ਆ ਕੇ ਦੱਸਿਆ। ਇਸ ਉਪਰੰਤ ਪੁਲ‌ਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਨਹਿਰ ਅੰਦਰ ਤਲਾਸ਼ੀ ਕਰਾਈ ਤਾਂ ਵੱਡੀ ਗਿਣਤੀ ਚ ਕਾਰਤੂਸ ਬਰਾਮਦ ਹੋਏ। ਇਹ ਕਾਫੀ ਪੁਰਾਣੇ ਜਾਪਦੇ ਹਨ। ਇਹਨਾਂ ਚੋਂ ਜ਼ਿਆਦਾਤਰ ਚੱਲੇ ਹੋਏ ਹਨ ਅਤੇ ਕਾਫੀ ਜਿੰਦਾ ਵੀ ਹਨ। ਡੀਐਸਪੀ ਅਨੁਸਾਰ ਇਹ ਥ੍ਰੀ ਨੌਟ ਥ੍ਰੀ ਰਾਈਫਲ ਦੇ ਕਾਰਤੂਸ ਲੱਗਦੇ ਹਨ। ਇਸ ਇਲਾਕੇ ਦੇ ਨਾਲ ਹੀ ਆਰਮੀ ਦਾ ਕੈਂਪ ਵੀ ਹੈ, ਜਿਸ ਕਰਕੇ ਸੰਭਾਵਨਾ ਇਹ ਵੀ ਹੈ ਕਿ ਟ੍ਰੇਨਿੰਗ ਕੈਂਪ ਦੌਰਾਨ ਆਰਮੀ ਦੇ ਇਹ ਕਾਰਤੂਸ ਇੱਥੇ ਕਿਸੇ ਲਾਪਰਵਾਹੀ ਕਾਰਨ ਨਾ ਡਿੱਗੇ ਹੋਣ। ਇਸਤੋਂ ਇਲਾਵਾ ਪੁਲ‌ਿਸ ਇਹ ਵੀ ਅੰਦਾਜਾ ਲਗਾ ਰਹੀ ਹੈ ਕਿ ਕਿਤੇ ਨਹਿਰ ਦੇ ਪਾਣੀ ਦੇ ਤੇਜ਼ ਵਹਾਅ ਨਾਲ ਇਹ ਪਿੱਛੋਂ ਨਾ ਆਏ ਹੋਣ।

Total Views: 147 ,
Real Estate