ਲਾਰੈਂਸ ਬਿਸ਼ਨੋਈ ਦਾ NIA ਸਾਹਮਣੇ ਵੱਡਾ ਕਬੂਲਨਾਮਾ

ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਕੇਂਦਰੀ ਜਾਂਚ ਏਜੰਸੀ ਐਨਆਈਏ ਸਾਹਮਣੇ ਇਕ ਵੱਡਾ ਕਬੂਲਨਾਮਾ ਕੀਤਾ ਹੈ। ਲਾਰੈਂਸ ਬਿਸ਼ਨੋਈ ਨੇ ਐਨਆਈਏ ਦੇ ਸਾਹਮਣੇ ਇਹ ਕਬੂਲ ਕੀਤਾ ਹੈ ਕਿ ਉਸ ਨੇ 10 ਟਾਰਗੇਟ ਬਣਾਏ ਹੋਏ ਹਨ ਜਿੰਨ੍ਹਾਂ ‘ਚ ਸਲਮਾਨ ਖਾਨ,ਗੈਂਗਸਟਰ ਕੌਸ਼ਲ ਚੌਧਰੀ,ਗੈਂਗਸਟਰ ਅਮਿਤ ਡਾਗਰ,ਬੰਬੀਹਾ ਗੈਂਗ ਦਾ ਮੁਖੀ ਸੁਖਪ੍ਰੀਤ ਬੁੱਢਾ,ਲੱਕੀ ਪਟਿਆਲ,ਗੌਂਡਰ ਗੈਂਗ ਗੁਰਪ੍ਰੀਤ ਸੇਖੋਂ,ਵਿੱਕੀ ਮਿੱਡੂਖੇੜਾ ਦੇ ਕਾਤਲ ਭੋਲੂ ਸ਼ੂਟਰ, ਸੰਨੀ ਲੈਫਟੀ ਅਤੇ ਅਨਿਲ ਲਾਠ,ਸ਼ਗਨਦੀਪ ਆਦਿ ਹਨ।
ਲਾਰੈਂਸ ਬਿਸ਼ਨੋਈ ਨੇ ਕਬੂਲਿਆ ਹੈ ਕਿ ਭੋਲੂ ਸ਼ੂਟਰ, ਅਨਿਲ ਲੱਠ ਅਤੇ ਸੰਨੀ ਲੈਫਟੀ ਉਸ ਦੇ ਦੁਸ਼ਮਣ ਗੈਂਗ ਕੌਸ਼ਲ ਚੌਧਰੀ ਦੇ ਸ਼ੂਟਰ ਹਨ। ਕੌਸ਼ਲ ਦੇ ਕਹਿਣ ‘ਤੇ ਹੀ ਇਨ੍ਹਾਂ ਤਿੰਨਾਂ ਨੇ ਵਿੱਕੀ ਮਿੱਡੂਖੇੜਾ ਦਾ ਕਤਲ ਕੀਤਾ ਸੀ। ਇੰਨਾ ਹੀ ਨਹੀਂ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਲਾਰੈਂਸ ਨੇ ਸਤੰਬਰ/ਅਕਤੂਬਰ 2021 ਵਿਚ ਤਿੰਨ ਸ਼ੂਟਰ ਸ਼ਾਹਰੁਖ, ਡੈਨੀ ਅਤੇ ਅਮਨ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਲਈ ਉਨ੍ਹਾਂ ਦੇ ਪਿੰਡ ਭੇਜਿਆ ਸੀ।ਪਿੰਡ ਵਿਚ ਰੁਕਣ ਲਈ ਉਨ੍ਹਾਂ ਦੀ ਮਦਦ ਮੋਨਾ ਸਰਪੰਚ ਅਤੇ ਜੱਗੂ ਭਗਵਾਨਪੁਰੀਆ ਨੇ ਕੀਤੀ ਸੀ। ਪਰ ਬਾਅਦ ਵਿਚ ਇਨ੍ਹਾਂ ਸ਼ੂਟਰਾਂ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਕੁਝ ਹੋਰ ਸ਼ੂਟਰ ਲੈਣੇ ਪੈਣਗੇ। ਇਸ ਦੌਰਾਨ ਲਾਰੈਂਸ ਕੈਨੇਡਾ ਵਿੱਚ ਗੋਲਡੀ ਬਰਾੜ ਦੇ ਸੰਪਰਕ ਵਿਚ ਵੀ ਸੀ। ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਰਚਦਿਆਂ ਉਸ ਨੇ ਗੋਲਡੀ ਬਰਾੜ ਨੂੰ ਕੈਨੇਡਾ ‘ਚ 50 ਲੱਖ ਰੁਪਏ ਭੇਜੇ ਸਨ। ਸਾਲ 2018 ਤੋਂ 2022 ਦਰਮਿਆਨ ਲਾਰੈਂਸ ਨੇ ਯੂਪੀ ਦੇ ਖੁਰਜਾ ਵਿਚ ਰਹਿਣ ਵਾਲੇ ਆਪਣੇ ਕਰੀਬੀ ਗੈਂਗਸਟਰ ਰੋਹਿਤ ਚੌਧਰੀ ਦੀ ਮਦਦ ਨਾਲ ਹਥਿਆਰਾਂ ਦੇ ਸਪਲਾਇਰ ਕੁਰਬਾਨ ਚੌਧਰੀ ਉਰਫ਼ ਸ਼ਹਿਜ਼ਾਦ ਤੋਂ ਕਰੀਬ 2 ਕਰੋੜ ਰੁਪਏ ਵਿਚ 25 ਹਥਿਆਰ ਖਰੀਦੇ ਸਨ, ਜਿਸ ਵਿਚ 9 ਐਮਐਮ ਦੀ ਪਿਸਤੌਲ ਅਤੇ ਏਕੇ-47 ਹਥਿਆਰ ਸ਼ਾਮਲ ਸਨ।

Total Views: 260 ,
Real Estate