ਟੀਵੀ ਐਕਟਰ ਦੀ ਘਰ ‘ਚੋਂ ਮਿਲੀ ਲਾਸ਼

ਫਿਲਮ ਅਤੇ ਟੀਵੀ ਜਗਤ ਦੇ ਮਸ਼ਹੂਰ ਅਦਾਕਾਰ ਆਦਿਤਿਆ ਸਿੰਘ ਰਾਜਪੂਤ ਦਾ ਦਿਹਾਂਤ ਹੋ ਗਿਆ ਹੈ। ਉਹ ਮੁੰਬਈ ਦੇ ਅੰਧੇਰੀ ਸਥਿਤ ਆਪਣੇ ਘਰ ਦੇ ਬਾਥਰੂਮ ਵਿੱਚ ਰਹੱਸਮਈ ਹਾਲਾਤਾਂ ਵਿੱਚ ਮ੍ਰਿਤਕ ਮਿਲੇ। ਉਨ੍ਹਾਂ ਨੇ ‘ਕ੍ਰਾਂਤੀਵੀਰ’ ਅਤੇ ‘ਮੈਨੇ ਗਾਂਧੀ ਕੋ ਨਹੀਂ ਮਾਰਾ’ ਵਰਗੀਆਂ ਫਿਲਮਾਂ ‘ਚ ਕੰਮ ਕੀਤਾ ਹੈ। ਉਨ੍ਹਾਂ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਮਾਡਲ ਵਜੋਂ ਕੀਤੀ ਸੀ।ਆਦਿਤਿਆ ਨੂੰ ਸਭ ਤੋਂ ਪਹਿਲਾਂ ਉਸ ਦੇ ਦੋਸਤਾਂ ਅਤੇ ਚੌਕੀਦਾਰ ਨੇ ਸ਼ੱਕੀ ਹਾਲਤ ‘ਚ ਦੇਖਿਆ ਅਤੇ ਉਹ ਤੁਰੰਤ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

Total Views: 149 ,
Real Estate