
ਪਾਕਿਸਤਾਨ ਦੇ ਸੱਤਾਧਾਰੀ ਗੱਠਜੋੜ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਈ ਕੇਸਾਂ ਵਿੱਚ ਰਾਹਤ ਦੇਣ ਦੇ ਰੋਸ ਵਜੋਂ ਸੁਪਰੀਮ ਕੋਰਟ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਪੀਐੱਮਐੱਲ-ਐੱਨ ਆਗੂ ਮਰੀਅਮ ਨਵਾਜ਼ ਸਰੀਫ਼ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਚੀਫ ਜਸਟਿਸ ਉਮਰ ਅਤਾ ਬੰਡਿਆਲ ਦੇ ਅਸਤੀਫ਼ੇ ਦੀ ਮੰਗ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਪਾਕਿਸਤਾਨ ਵਿੱਚ ਉਦੋਂ ਤੱਕ ਨਿਰਪੱਖ ਅਤੇ ਆਜ਼ਾਦ ਚੋਣਾਂ ਸੰਭਵ ਨਹੀਂ, ਜਦੋਂ ਤੱਕ ਉਮਰ ਅਤਾ ਬੰਡਿਆਲ ਦੇਸ਼ ਦੀ ਸਿਖਰਲੀ ਅਦਾਲਤ ਦੇ ਜੱਜ ਬਣੇ ਰਹਿੰਦੇ ਹਨ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ), ਜਮਾਇਤ-ਉਲੇਮਾ-ਏ-ਇਸਲਾਮ-ਫਜ਼ਲ (ਜੇਯੂਆਈ-ਐਫ) ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਪ੍ਰਦਰਸ਼ਨਕਾਰੀ ਰੈੱਡ ਜ਼ੋਨ ਵਿੱਚ ਦਾਖਲ ਹੋ ਗਏ ਜਦੋਂ ਕਿ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀਡੀਐਮ) ਨੇ ਸੁਪਰੀਮ ਕੋਰਟ ਅੱਗੇ ਧਰਨਾ ਦਿੱਤਾ।
Total Views: 227 ,
Real Estate




















