ਪੜ੍ਹੋ ਕਿਹੜੇ ਟਵਿੱਟਰ ਖਾਤੇ ਹੋ ਰਹੇ ਹਨ ਬੰਦ ?

ਐਲੋਨ ਮਸਕ ਨੇ ਸੋਮਵਾਰ ਨੂੰ ਟਵਿਟਰ ਨੂੰ ਲੈ ਕੇ ਇੱਕ ਨਵਾਂ ਐਲਾਨ ਕੀਤਾ ਹੈ। ਮਸਕ ਹੁਣ ਉਨ੍ਹਾਂ ਟਵਿਟਰ ਖਾਤਿਆਂ ਨੂੰ ਰੱਦ ਕਰੇਗਾ ਜੋ ਲੰਬੇ ਸਮੇਂ ਤੋਂ ਨਹੀਂ ਵਰਤੇ ਗਏ ਹਨ। ਉਸ ਨੇ ਅੱਗੇ ਕਿਹਾ ਕਿ ਮਾਈਕ੍ਰੋ-ਬਲੌਗਿੰਗ ਪਲੇਟਫਾਰਮ ‘ਤੇ ਉਪਭੋਗਤਾਵਾਂ ਨੂੰ ਫਾਲੋਅਰਜ਼ ਦੀ ਗਿਣਤੀ ਵਿਚ ਕਮੀ ਦੇਖੀ ਜਾ ਸਕਦੀ ਹੈ। ਹਾਲਾਂਕਿ ਇਹ ਕਦੋਂ ਤੱਕ ਕੀਤਾ ਜਾਵੇਗਾ, ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਨਵੀਂ ਅਤੇ ਨਵੀਨਤਾਕਾਰੀ ਪਹਿਲ ਨੂੰ ਦੇਖਦੇ ਹੋਏ ਉਨ੍ਹਾਂ ਨੇ ਟਵੀਟ ‘ਚ ਲਿਖਿਆ ਕਿ ਅਸੀਂ ਉਨ੍ਹਾਂ ਖਾਤਿਆਂ ਨੂੰ ਹਟਾ ਰਹੇ ਹਾਂ, ਜਿਨ੍ਹਾਂ ‘ਚ ਕਈ ਸਾਲਾਂ ਤੋਂ ਕੋਈ ਗਤੀਵਿਧੀ ਨਹੀਂ ਦਿਖਾਈ ਦਿੱਤੀ, ਜਿਸ ਕਾਰਨ ਤੁਹਾਨੂੰ ਫਾਲੋਅਰਜ਼ ਦੀ ਗਿਣਤੀ ‘ਚ ਕਮੀ ਦਿਖਾਈ ਦੇ ਸਕਦੀ ਹੈ।

Total Views: 111 ,
Real Estate