ਪੀਸੀਏ ਫਰਿਜਨੋ ਦੀ ਵਿਸਾਖੀ ਨਾਈਟ ਤੇ ਵਾਰਸ ਭਾਰਾਵਾ ਨੇ ਕਰਵਾਈ ਬਹਿਜਾ ਬਹਿਜਾ..!


ਫਰਿਜ਼ਨੋ (ਕੈਲੇਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ – ਸਥਾਨਿਕ ਪੰਜਾਬੀ ਕਲਚਰਲ ਐਸੋਸੀਏਸ਼ਨ ਵੱਲੋਂ ਸ਼ਾਨਦਾਰ ਵਿਸਾਖੀ ਨਾਈਟ ਟਾਵਰ ਥੇਇਟਰ ਫਰਿਜਨੋ ਵਿਖੇ ਸ਼ਾਨੋ-ਸ਼ੌਕਤ ਨਾਲ ਕਰਵਾਈ ਗਈ। ਦਰਸ਼ਕਾਂ ਨਾਲ ਖਚਾਖਚ ਭਰੇ ਹੋਏ ਹਾਲ ਅੰਦਰ ਸਟੇਜ ਦੀ ਸ਼ੁਰੂਆਤ ਸਟੇਜਾ ਦੀ ਮਲਕਾ ਆਸ਼ਾ ਸ਼ਰਮਾ ਨੇ ਸਭਨਾਂ ਨੂੰ ਨਿੱਘੀ ਜੀ ਕਹਿੰਦਿਆ ਸ਼ਾਇਰਾਨਾ ਅੰਦਾਜ਼ ਵਿੱਚ ਕੀਤੀ।
ਸ਼ੋਅ ਦੀ ਸੁਰੂਆਤ ਵਾਰਿਸ ਭਰਾਵਾਂ, ਮਨਮੋਹਣ ਵਾਰਸ, ਕਮਲ ਹੀਰ, ਅਤੇ ਸੰਗਤਾਰ ਨੇ ਪਿਸਟਲ ਤਾਂ ਮਿਲਣ ਬਜ਼ਾਰੋਂ, ਜਿਗਰੇ ਨਾ ਮਿਲਦੇ ਬਈ ਆਦਿ ਸੱਭਿਅਕ ਗੀਤ ਗਾਕੇ ਕੀਤੀ। ਉਪਰੰਤ ਸੰਗਤਾਰ, ਨੇ ਆਪਣੇ ਗੀਤ ਈ-ਮੇਲਾ ਤੇਰੀਆਂ ਡਲੀਟ ਹੋ ਗਈਆਂ ਗਾਕੇ ਆਪਣੇ ਸੁਰੀਲੇ ਬੋਲਾਂ ਨਾਲ ਸ੍ਰੋਤਿਆਂ ਨੂੰ ਮੰਤਰ ਮੁੱਗਧ ਕੀਤਾ । ਇਸ ਪਿੱਛੋਂ ਵਾਰੀ ਆਈ “ਕੁੜੀਏ ਨੀ ਸੱਗੀ ਫੁੱਲ ਵਾਲੀਏ” ਫੇਮ ਕਮਲ ਹੀਰ ਦੀ, ਜਿਸਨੇ ਨੇ ਆਪਣੇ ਨਵੇਂ ਪੁਰਾਣੇਂ ਗੀਤਾ ਦੀ ਐਸੀ ਛਹਿਬਰ ਲਾਈ ਕਿ ਦਰਸ਼ਕ ਮਿਆਰੀ ਗਾਇਕੀ ਦਾ ਅਨੰਦ ਮਾਣਦੇ ਮਦਹੋਸ਼ ਹੋਏ ਕਿਸੇ ਵੱਖਰੀ ਮਸਤੀ ਵਿੱਚ ਨਜ਼ਰੀ ਪੈ ਰਹੇ ਸਨ।
ਅਖੀਰ ਵਿੱਚ ਇੰਤਜ਼ਾਰ ਦੀਆਂ ਘੜੀਆ ਖਤਮ ਹੋਈਆਂ ਤੇ ਸੁਰੀਲੇ ਗਾਇਕ ਮਨਮੋਹਨ ਵਾਰਿਸ ਨੇ ਆਪਣੇ ਦਮਦਾਰ ਅਤੇ ਸਦਾਬਹਾਰ ਗੀਤਾਂ ਨਾਲ ਮੇਲੇ ਨੂੰ ਚਰਮ ਸੀਮਾਂ ਤੱਕ ਪਹੁੰਚਾਇਆਂ ਤੇ ਉਹਨਾਂ ਜੀਅ ਜਾਨ ਨਾਲ ਗਾਇਆ ਤੇ ਆਪਣੇ ਬਹੁ-ਚਰਚਤ ਗੀਤ ਗਾਕੇ ਐਸੀ ਭੰਗੜੇ ਦੀ ਧਮਾਲ ਪਾਈ ਕਿ ਪੰਡਾਲ ਅੰਦਰ ਬੈਠੇ ਹਰ ਪੰਜਾਬੀ ਦੇ ਪੱਬ ਢੋਲ ਦੇ ਡੱਗੇ ਤੇ ਥਿਰਕਦੇ ਮਹਿਸੂਸ ਹੋ ਰਹੇ ਸਨ। ਅਤੇ ਦਰਸ਼ਕਾਂ ਨੇ ਨੱਚ ਨੱਚਕੇ ਅੰਬਰੀ ਧੂੜ੍ਹ ਚੜਾ ਦਿੱਤੀ।
ਇਸ ਮੌਕੇ ਪੀਸੀਏ ਟੀਮ ਵੱਲੋਂ ਆਪਣੇ ਸਮੂੰਹ ਸਪਾਂਸਰਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ,ਅਤੇ ਪੀਸੀਏ ਮੈਂਬਰ ਸੁਖਬੀਰ ਭੰਡਾਲ ਨੇ ਪੰਜਾਬੀ ਕਲਚਰਲ ਐਸੋਸ਼ੀਏਸ਼ਨ ਦੇ ਕੰਮਾਂ ਕਾਰਾਂ ਤੋਂ ਦਰਸ਼ਕਾਂ ਨੂੰ ਜਾਣੂ ਕਰਵਾਇਆ, ਉਹਨਾਂ ਪੀਸੀਏ ਵੱਲੋ ਸਾਰੇ ਹੀ ਸਪਾਂਸਰ ਅਤੇ ਦਰਸ਼ਕ ਵੀਰਾ ਦਾ ਮੇਲੇ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਆਸਟ੍ਰੇਲੀਆ ਤੋਂ ਪਹੁੰਚੇ ਸਕਿੱਚ ਆਰਟਿਸਟ ਰਾਜੀ ਮੁਸਾਵਰ ਨੇ ਵਾਰਿਸ ਭਰਾਵਾਂ ਦੇ ਸਕਿੱਚ ਉਹਨਾਂ ਨੂੰ ਸਟੇਜ ਤੋ ਭੇਂਟ ਕੀਤੇ।
ਇਸ ਤਰਾਂ ਪੀਸੀਏ ਮੈਬਰਾਂ ਦੀ ਮਿਹਨਤ ਨਾਲ ਕਾਮਯਾਬੀ ਦੇ ਝੰਡੇ ਗੱਡਦਾ ਪੀਸੀਏ ਦੀ ਇਹ ਵਿਸਾਖੀ ਨਾਈਟ ਯਾਦਗਾਰੀ ਹੋ ਨਿਬੜੀ।

Total Views: 247 ,
Real Estate