ਕੈਲੀਫੋਰਨੀਆਂ ਦੇ ਬੌਰਨ ਤੋ ਗੰਨ ਪੁਆਇੰਟ ਤੇ ਪੰਜਾਬੀ ਡਰਾਈਵਰ ਤੋਂ ਟਰੱਕ ਖੋਹਿਆ


ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਬੌਰਨ (ਕੈਲੀਫੋਰਨੀਆਂ)
ਲੰਘੀ 12 ਅਪ੍ਰੈਲ ਨੂੰ ਕਲੀਵੀਲੈਂਡ ਓਹਾਇਓ ਦੀ ਜਸ ਟਰੱਕਿੰਗ ਦੇ ਮਾਲਕ ਅਤੇ ਡਰਾਈਵਰ ਕੋਲੋ ਬੌਰਨ ਕੈਲੀਫੋਰਨੀਆਂ ਦੇ ਪਾਇਲਟ ਟਰੱਕ ਸਟਾਪ ਤੋਂ ਸ਼ਾਮੀਂ 5.30 ਵਜੇ ਦਿਨ ਦਿਹਾੜੇ, ਗੰਨ ਪੁਆਇੰਟ ਤੇ ਟਰੱਕ ਖੋਹਣ ਦੀ ਘਟਨਾ ਸਾਹਮਣੇ ਆਈ, ਸਤਨਾਮ ਸਿੰਘ ਜੋ ਕਿ ਫਰਿਜ਼ਨੋ ਏਰੀਏ ਚੋਂ ਟਰੱਕ ਲੋਡ ਕਰਕੇ ਓਹਾਇਓ ਵੱਲ ਜਾ ਰਿਹਾ ਸੀ ਕਿ ਬੌਰਨ ਟਾਊਨ ਦੇ ਪਾਈਲਟ ਟਰੱਕ ਸਟਾਪ ਤੇ ਤੇਲ ਪਾਉਣ ਲਈ ਰੁਕਿਆ, ਓਥੇ ਇੱਕ ਮੈਕਸੀਕਨ ਮੂਲ ਦੇ ਬੰਦੇ ਨੇ ਉਸਤੋਂ ਰਾਈਡ ਮੰਗੀ, ਤਾਂ ਉਸਨੇ ਆਪਣੀ ਸੇਫਟੀ ਲਈ ਟੀਮ ਡਰਾਈਵਰ ਦਾ ਬਹਾਨਾ ਲਾਕੇ ਉਸਨੂੰ ਮਨਾ ਕਰ ਦਿੱਤਾ, ਜਦੋਂ ਉਹ ਤੇਲ ਭਰਾ ਰਿਹਾ ਸੀ ਅਤੇ ਸ਼ੀਸ਼ੇ ਸਾਫ਼ ਕਰ ਰਿਹਾ ਸੀ, ਟਰੱਕ ਉਸ ਸਮੇਂ ਜ਼ਿਆਦਾ ਤੌਰ ਤੇ ਟਰੱਕ ਸਟਾਰਟ ਅਤੇ ਅਨਲਾਕ ਹੀ ਹੁੰਦੇ ਨੇ, ਮੌਕਾ ਤਾੜਕੇ ਦੋਸ਼ੀ ਟਰੱਕ ਵਿੱਚ ਡਰਾਈਵਰ ਸੀਟ ਤੇ ਬੈਠ ਗਿਆ, ਜਦੋਂ ਸਤਨਾਮ ਸਿੰਘ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਗੰਨ ਕੱਢ ਲਈ ਅਤੇ ਗੰਨ ਪੁਆਇੰਟ ਤੇ ਟਰੱਕ ਅਗਵਾ ਕਰਕੇ ਲੈ ਗਿਆ, ਜਦੋਂ ਉਸਨੇ ਵੇਖਿਆ ਕਿ ਟਰੱਕ ਲੋਡਿਡ ਹੋਣ ਕਰਕੇ ਬਹੁਤਾ ਭੱਜ ਨਹੀਂ ਰਿਹਾ ਤਾਂ ਹਾਈਵੇਅ 58 ਈਸਟ ਬੌਡ ਤੇ ਉਸਨੇ ਬਗੈਰ ਲੈਡਿੰਗ ਗੇਅਰ ਡਾਊਨ ਕੀਤਿਆਂ ਟਰੇਲਰ ਸ਼ੋਲਡਰ ਤੇ ਛੱਡ ਦਿੱਤਾ ਤੇ ਇਕੱਲਾ ਬਾਬ ਟੇਲ ਟਰੱਕ ਲੈਕੇ ਫਰਾਰ ਹੋ ਗਿਆ, ਪੁਲਿਸ ਕਾਲ ਕੀਤੀ ਗਈ। ਟਰੱਕ ਵਿੱਚ ਜੀ. ਪੀ. ਐਸ. ਲੱਗਿਆ ਹੋਣ ਕਰਕੇ ਪੁਲਿਸ ਨੇ ਵਾਲਵੋ ਟਰੱਕ ਨੂੰ ਮੁਲਜ਼ਮ ਸਮੇਤ ਬਾਰਸਟੋ ਏਰੀਏ ਤੋਂ ਫਰੀਵੇਅ 15 ਤੋ ਲੱਭਿਆ ਅਤੇ ਦੋਸ਼ੀ ਨੂੰ ਗੰਨ ਸਮੇਤ ਗ੍ਰਿਫਤਾਰ ਕਰਕੇ ਮਾਮਲੇ ਜਾਂਚ ਸ਼ੁਰੂ ਕੀਤੀ। ਦੋਸਤੋ ਜਦੋਂ ਟਰੱਕ ਸਟਾਪਾਂ ਤੋ ਤੇਲ ਵਗੈਰਾ ਪਾਉਂਨੇ ਹੁੰਨੇ ਹੋ, ਧਿਆਨ ਰੱਖਿਆ ਕਰੋ। ਟਰੱਕ ਵਿੱਚੋਂ ਭਲਾ ਦੋ ਮਿੰਟ ਲਈ ਬਾਹਰ ਨਿਕਲਣਾ ਹੋਵੇ, ਟਰੱਕ ਨੂੰ ਲਾਕ ਲਾਓ ਅਤੇ ਚੁਕੰਨੇ ਹੋਕੇ ਸਾਰਾ ਕੰਮ ਧੰਦਾ ਕਰੋ, ਕਿਉਕੇ ਕਰਿਮੀਨਲ ਲੋਕਾਂ ਦਾ ਕੋਈ ਪਤਾ ਨਹੀਂ ਕਦੋਂ ਕਿੱਥੇ ਕਿਸੇ ਘਟਨਾਂ ਨੂੰ ਅੰਜਾਮ ਦੇ ਜਾਣ।

Total Views: 150 ,
Real Estate