ਦੁਨੀਆ ‘ਚ ਸਭ ਤੋਂ ਮਹਿੰਗੀ ਵਿਕਣ ਵਾਲੀ ਨੰਬਰ ਪਲੇਟ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦੁਬਈ ‘ਚ ਸਭ ਤੋਂ ਮਹਿੰਗੇ ਨੰਬਰਾਂ ਦੀ ਨਿਲਾਮੀ ਕੀਤੀ ਗਈ, ਜਿਸ ਵਿੱਚ ਕਈ ਨੰਬਰ ਕਰੋੜਾਂ ‘ਚ ਵਿਕ ਚੁੱਕੇ ਹਨ। ਇਸ ਨਿਲਾਮੀ ਵਿੱਚ P7 ਨੰਬਰ ਪਲੇਟ ਸਭ ਤੋਂ ਵੱਧ ਕੀਮਤ ਵਿੱਚ ਵਿਕੀ ਹੈ। ਕਾਰ ਦੀ ਨੰਬਰ ਪਲੇਟ P7 ਦੁਬਈ ਵਿੱਚ ਸਭ ਤੋਂ ਨੋਬਲ ਨੰਬਰਾਂ ਦੀ ਨਿਲਾਮੀ ਦੌਰਾਨ ਰਿਕਾਰਡ 55 ਮਿਲੀਅਨ ਦਿਰਹਮ ਜਾਂ ਲਗਭਗ 1,22,61,44,700 ਰੁਪਏ ਵਿੱਚ ਵਿਕੀ ਹੈ। ਸ਼ਨੀਵਾਰ ਰਾਤ ਨੂੰ ਹੋਈ ਨਿਲਾਮੀ ‘ਚ ਇਸ ਦੀ ਬੋਲੀ 15 ਮਿਲੀਅਨ ਦਿਰਹਮ ਤੋਂ ਸ਼ੁਰੂ ਹੋਈ। ਸਕਿੰਟਾਂ ‘ਚ ਹੀ ਬੋਲੀ 30 ਮਿਲੀਅਨ ਦਿਰਹਮ ਨੂੰ ਪਾਰ ਕਰ ਗਈ। ਹਾਲਾਂਕਿ, ਇਹ ਬੋਲੀ 35 ਮਿਲੀਅਨ ਦਿਰਹਮ ‘ਚ ਜਾਣ ਤੋਂ ਬਾਅਦ ਕੁਝ ਸਮੇਂ ਲਈ ਰੋਕ ਦਿੱਤੀ ਗਈ ਸੀ। ਇਸ ਤੋਂ ਬਾਅਦ ਬੋਲੀ 55 ਮਿਲੀਅਨ ਦਿਰਹਮ ਤੱਕ ਪਹੁੰਚ ਗਈ ਅਤੇ ਇਹ ਬੋਲੀ ਪੈਨਲ 7 ਵਾਲੇ ਵਿਅਕਤੀ ਦੁਆਰਾ ਲਗਾਈ ਗਈ, ਜਿਸ ਨੇ ਬੋਲੀ ਨੂੰ ਗੁਪਤ ਰੱਖਣ ਦੀ ਸ਼ਰਤ ਰੱਖੀ।
Total Views: 675 ,
Real Estate