ਤਰਨਤਾਰਨ: ਸੜਕ ਹਾਦਸੇ ‘ਚ ਦੋ ਸਕੇ ਭਰਾਵਾਂ ਦੀ ਮੌਤ

ਤਰਨਤਾਰਨ ‘ਚ ਇੱਕ ਕਾਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਹਾਦਸੇ ਮਗਰੋਂ ਗੱਡੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਹ ਹਾਦਸਾ ਤਰਨ ਤਾਰਨ ਦੇ ਅਧੀਨ ਆਉਂਦੇ ਕਸਬਾ ਸੁਰਸਿੰਘ ਵਿਖੇ ਵਾਪਰਿਆ। ਜਾਣਕਾਰੀ ਮੁਤਾਬਕ ਇੱਕ ਐਕਸਯੂਵੀ ਗੱਡੀ ਅੰਮ੍ਰਿਤਸਰ ਤੋਂ ਭਿੱਖੀਵਿੰਡ ਨੂੰ ਜਾ ਰਹੀ ਸੀ। ਜਦੋਂ ਉਹ ਕਸਬਾ ਸੁਰਸਿੰਘ ਤੋਂ ਥੋੜੀ ਅੱਗੇ ਪੁੱਜੀ ਤਾਂ ਉਸ ਦੀ ਇੱਕ ਮੋਟਰਸਾਈਕਲ ਨਾਲ ਜਬਰਦਸਤ ਟੱਕਰ ਹੋ ਗਈ। ਇਸ ਹਾਦਸੇ ‘ਚ ਮੋਟਰਸਾਈਕਲ ‘ਤੇ ਸਵਾਰ ਦੋਵੇਂ ਸਕੇ ਭਰਾਵਾਂ ਦੀ ਜਾਨ ਚਲੀ ਗਈ, ਜਿਨ੍ਹਾਂ ਦੀ ਪਛਾਣ ਗੁਰਬੀਰ ਸਿੰਘ ਅਤੇ ਵਰਿੰਦਰ ਸਿੰਘ ਦੋਵੇਂ ਪੁੱਤਰ ਸੁਖਦੇਵ ਸਿੰਘ ਵਜੋਂ ਹੋਈ ਹੈ।

Total Views: 232 ,
Real Estate