Twitter ਦਾ ਲ਼ੋਗੋ ਬਦਲਿਆ!

ਐਲਨ ਮਸਕ ਨੂੰ ਟਵਿੱਟਰ ਦੀ ਮਲਕੀਅਤ ਮਿਲਣ ਤੋਂ ਬਾਅਦ ਇਸ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕੁਝ ਹੈਰਾਨ ਕਰਨ ਵਾਲੇ ਬਦਲਾਅ ਹੋਏ ਹਨ। ਹੁਣ ਐਲਨ ਮਸਕ ਵੱਲੋਂ ਟਵਿੱਟਰ ਦਾ ਲੋਗੋ ਬਦਲ ਦਿੱਤਾ ਗਿਆ ਹੈ। ਹੁਣ ਤੱਕ ਸੋਸ਼ਲ ਮੀਡੀਆ ਪਲੇਟਫਾਰਮ ਦਾ ਲੋਗੋ ਨੀਲੀ ਚਿੜੀ ਹੁੰਦਾ ਸੀ। ਇਸ ਨੂੰ ਬਦਲ ਕੇ ਡੌਗ ਕਰ ਦਿੱਤਾ ਗਿਆ ਹੈ। ਕੰਪਨੀ ਨੇ ਸੋਮਵਾਰ ਰਾਤ ਨੂੰ ਆਪਣੇ ਲੋਗੋ ‘ਚ ਇਹ ਬਦਲਾਅ ਕੀਤਾ ਹੈ। ਇਸ ਦੇ ਨਾਲ ਡੌਜਕੁਆਇਨ ਦੀ ਕੀਮਤ 8 ਫ਼ੀਸਦੀ ਤੱਕ ਵਧ ਗਈ ਹੈ।
Total Views: 379 ,
Real Estate