ਹੁਣ ਨਾਜਾਇਜ਼ ਪਾਰਕਿੰਗ ਦੀ ਸੂਚਨਾ ਦੇਵੋਗੇ ਤਾਂ ਇਨਾਮ ਮਿਲੇਗਾ !

ਸੜਕਾਂ ‘ਤੇ ਨਾਜਾਇਜ਼ ਢੰਗ ਨਾਲ ਪਾਰਕਿੰਗ ਕਾਰਨ ਨਾ ਸਿਰਫ਼ ਟਰੈਫਿਕ ਦੀ ਸਮੱਸਿਆ ਆਉਂਦੀ ਹੈ, ਸਗੋਂ ਬਹੁਤ ਵਾਰ ਇਹ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ। ਇਸ ਲਈ ਕੇਂਦਰ ਸਰਕਾਰ ਇਸ ਨੂੰ ਠੱਲ੍ਹ ਪਾਉਣ ਲਈ ਇਹ ਕਾਨੂੰਨ ਬਣਾਉਣ ਜਾ ਰਹੀ ਹੈ। ਕੇਂਦਰ ਸਰਕਾਰ ਸੜਕਾਂ ‘ਤੇ ਨਾਜਾਇਜ਼ ਪਾਰਕਿੰਗ ਨੂੰ ਰੋਕਣ ਲਈ ਜਲਦੀ ਹੀ ਇਕ ਨਵਾਂ ਕਾਨੂੰਨ ਬਣਾਉਣ ਜਾ ਰਹੀ ਹੈ ਜਿਸ ਤਹਿਤ ਸੜਕਾਂ ‘ਤੇ ਹੋਈ ਪਾਰਕਿੰਗ ਬਾਰੇ ਸੂਚਨਾ ਦੇਣ ਵਾਲੇ ਨੂੰ ਇਨਾਮ ਦਿੱਤਾ ਜਾਵੇਗਾ।ਇਕ ਚੈਨਲ ਨਾਲ ਇੰਟਰਵੀਊ ਦੌਰਾਨ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਲੋਕ ਵੱਡੇ-ਵੱਡੇ ਬੰਗਲੇ ਤਾਂ ਬਣਾ ਲੈਂਦੇ ਹਨ ਪਰ ਉਸ ਵਿਚ ਗੱਡੀਆਂ ਖੜ੍ਹੀਆਂ ਕਰਨ ਲਈ ਪਾਰਕਿੰਗ ਨਹੀਂ ਬਣਾਉਂਦੇ। ਖ਼ਾਸ ਤੌਰ ‘ਤੇ ਦਿੱਲੀ ਵਿਚ ਲੋਕ ਆਪਣੀਆਂ ਗੱਡੀਆਂ ਸੜਕਾਂ ‘ਤੇ ਹੀ ਖੜ੍ਹੀਆਂ ਕਰ ਦਿੰਦੇ ਹਨ। ਇਸ ਲਈ ਉਹ ਪਾਰਕਿੰਗ ਬਾਰੇ ਵੀ ਕਾਨੂੰਨ ਬਣਾਉਣ ਜਾ ਰਹੇ ਹਨ।ਕੇਂਦਰੀ ਮੰਤਰੀ ਨੇ ਦੱਸਿਆ ਕਿ ਨਵੇਂ ਕਾਨੂੰਨ ਤਹਿਤ ਸੜਕ ‘ਤੇ ਗੱਡੀ ਖੜ੍ਹੀ ਕਰਨ ਵਾਲੇ ਦੀ ਤਸਵੀਰ ਭੇਜ ਕੇ ਸ਼ਿਕਾਇਤ ਕਰਨ ਵਾਲੇ ਨੂੰ ਇਨਾਮ ਦਿੱਤਾ ਜਾਵੇਗਾ। ਸੜਕ ‘ਤੇ ਪਾਰਕਿੰਗ ਕਰਨ ਵਾਲੇ ਵਿਅਕਤੀ ਨੂੰ ਜੋ ਵੀ ਜੁਰਮਾਨਾ ਲਗਾਇਆ ਜਾਵੇਗਾ, ਉਸ ਰਕਮ ‘ਚੋਂ 20 ਫ਼ੀਸਦੀ ਸ਼ਿਕਾਇਤ ਕਰਨ ਵਾਲੇ ਨੂੰ ਇਨਾਮ ਵਜੋਂ ਦਿੱਤੀ ਜਾਵੇਗੀ।

Total Views: 334 ,
Real Estate