ਅਜੈ ਸਿੰਘ ਬੰਗਾ ਬਿਨਾਂਵਿਰੋਧ ਬਣ ਸਕਦੇ ਨੇ ਵਿਸ਼ਵ ਬੈਂਕ ਦੇ ਪ੍ਰਧਾਨ

ਕਿਸੇ ਹੋਰ ਲਈ ਨਾਮਜ਼ਦਗੀ ਭਰਨ ਦੀ ਆਖਰੀ ਤਰੀਕ ਲੰਘੀ
ਅਮਰੀਕੀ ਕਾਰੋਬਾਰੀ ਅਜੈ ਸਿੰਘ ਬੰਗਾ ਬਿਨਾਂ ਕਿਸੇ ਵਿਰੋਧ ਦੇ ਵਿਸ਼ਵ ਬੈਂਕ ਦੇ ਅਗਲੇ ਪ੍ਰਧਾਨ ਬਣ ਸਕਦੇ ਹਨ। ਇਸ ਅਹੁਦੇ ਲਈ ਨਾਮਜ਼ਦਗੀ ਭਰਨ ਦੀ ਆਖਰੀ ਤਰੀਕ ਲੰਘ ਚੁੱਕੀ ਹੈ ਅਤੇ ਕਿਸੇ ਵੀ ਦੇਸ਼ ਨੇ ਹੋਰ ਬਦਲਵੇਂ ਉਮੀਦਵਾਰ ਦਾ ਨਾਂ ਅੱਗੇ ਨਹੀਂ ਵਧਾਇਆ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਫਰਵਰੀ ਵਿੱਚ ਕਿਹਾ ਸੀ ਕਿ ਅਮਰੀਕਾ ਵਿਸ਼ਵ ਬੈਂਕ ਦੇ ਪ੍ਰਧਾਨ ਦੇ ਅਹੁਦੇ ਲਈ ਅਜੈ ਬੰਗਾ ਨੂੰ ਨਾਮਜ਼ਦ ਕਰਨ ਜਾ ਰਿਹਾ ਹੈ ਕਿਉਂਕਿ ਉਹ ‘ਇਤਿਹਾਸ ਦੇ ਇਸ ਨਾਜ਼ੁਕ ਸਮੇਂ’ ਵਿੱਚ ਆਲਮੀ ਸੰਸਥਾ ਦੀ ਅਗਵਾਈ ਕਰਨ ਦੇ ਪੂਰੀ ਤਰ੍ਹਾਂ ਯੋਗ ਹਨ। ਵਿਸ਼ਵ ਬੈਂਕ ਦੇ ਅਗਲੇ ਪ੍ਰਧਾਨ ਲਈ ਨਾਮਜ਼ਦਗੀ ਦੀ ਆਖ਼ਰੀ ਤਰੀਕ ਬੁੱਧਵਾਰ ਨੂੰ ਲੰਘ ਚੁੱਕੀ ਹੈ। ਇਸ ਦੌਰਾਨ 63 ਸਾਲਾ ਬੰਗਾ ਦੇ ਮੁਕਾਬਲੇ ਵਿੱਚ ਕੋਈ ਹੋਰ ਨਾਮ ਨਹੀਂ ਆਇਆ ਹੈ। ਮਾਸਟਰਕਾਰਡ ਇੰਕ ਦੇ ਸਾਬਕਾ ਮੁਖੀ ਬੰਗਾ ਇਸ ਸਮੇਂ ਜਨਰਲ ਅਟਲਾਂਟਿਕ ਵਿੱਚ ਵਾਈਸ ਚੇਅਰਮੈਨ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਨੂੰ 2016 ਵਿੱਚ ਪਦਮਸ੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਬੈਂਕ ਦੇ ਬੋਰਡ ਵੱਲੋਂ ਚੋਣ ਪ੍ਰਕਿਰਿਆ ਸਬੰਧੀ ਅਗਲੇ ਕਦਮ ਵੀਰਵਾਰ ਨੂੰ ਐਲਾਨੇ ਜਾਣ ਦੀ ਆਸ ਹੈ। ਬੰਗਾ ਇਸ ਤੋਂ ਪਹਿਲਾਂ ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। –
Total Views: 85 ,
Real Estate