ਸਫਾਈ ਕਰਮਚਾਰੀ ਦੇ ਚਾਕੂ ਮਾਰਨ ਵਾਲੇ ਭਾਰਤੀ ਮੂਲ ਦੇ ਵਿਅਕਤੀ ਨੂੰ ਆਸਟ੍ਰੇਲੀਆਈ ਪੁਲਿਸ ਨੇ ਮਾਰੀ ਗੋਲੀ

ਇੱਕ 32 ਸਾਲ ਦੇ ਭਾਰਤੀ ਮੂਲ ਦੇ ਵਿਅਕਤੀ ਨੂੰ ਆਸਟ੍ਰੇਲੀਆਈ ਪੁਲਿਸ ਨੇ ਗੋਲੀ ਮਾਰ ਕੇ ਹਲਾਕ ਕਰ ਦਿੱਤਾ। ਇਸ ਵਿਅਕਤੀ ਤੇ ਇਲਜ਼ਾਮ ਹੈ ਕਿ ਉਸ ਨੇ ਸਿਡਨੀ ਦੇ ਇੱਕ ਰੇਲ ਸਟੇਸ਼ਨ ਤੇ ਕੰਮ ਕਰਨ ਵਾਲੇ ਕਲੀਨਰ ‘ਤੇ ਚਾਕੂ ਨਾਲ ਹਮਲਾ ਕੀਤਾ ਸੀ ਅਤੇ ਪੁਲਿਸ ਵਾਲਿਆਂ ਨੂੰ ਵੀ ਧਮਕੀ ਦਿੱਤੀ ਸੀ। ਸਿਡਨੀ ਸਥਿਤ ਕਾਂਸੁਲੇਟ ਜਨਰਲ ਆਫ਼ ਇੰਡੀਆ ਵੱਲੋਂ ਭਾਰਤੀ ਮੂਲ ਦੇ ਵਿਅਕਤੀ ਦੀ ਪਹਿਚਾਣ ਭਾਰਤ ਦੇ ਤਮਿਲਨਾਡੂ ਵਾਸੀ ਮੁਹੰਮਦ ਰਹਿਮਤੁੱਲਾ ਸੈਯਦ ਅਹਿਮਦ ਦੇ ਰੂਪ ਵਿੱਚ ਕੀਤੀ ਗਈ, ਜਿਸ ਨੂੰ ਪੁਲਿਸ ਨੇ ਗੋਲੀ ਮਾਰ ਕੇ ਹਲਾਕ ਕਰ ਦਿੱਤਾ। ਪੁਲਿਸ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਅਹਿਮਦ ਨੇ ਪੱਛਮ ਸਿਡਨੀ ਸਥਿਤ ਔਬਰਨ ਰੇਲ ਸਟੇਸ਼ਨ ਤੇ ਕੰਮ ਕਰਨ ਵਾਲੇ 28 ਸਾਲ ਦੇ ਇੱਕ ਕਲੀਨਰ ਉੱਤੇ ਕਥਿੱਤ ਤੌਰ ਤੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ ਅਤੇ ਉਸ ਤੋਂ 5 ਮਿੰਟ ਬਾਅਦ ਉਹ ਔਬਰਨ ਥਾਣੇ ਵਿੱਚ ਜਾ ਵੜਿਆ ਸੀ। ਓਸ ਵੇਲੇ ਥਾਣੇ ਵਿੱਚ ਮੌਜੂਦ ਦੋ ਪੁਲਿਸ ਅਧਿਕਾਰੀ ਉਥੋਂ ਬਾਹਰ ਨਿਕਲ ਰਹੇ ਸਨ ਕਿ ਅਹਿਮਦ ਨੇ ਉਹਨਾਂ ਦੇ ਨਾਲ ਬਹਿਸ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਦੇ ਉੱਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।
ਇਸ ਤੋਂ ਬਾਅਦ ਉਨ੍ਹਾਂ ਵਿੱਚੋਂ ਇੱਕ ਪੁਲਿਸ ਅਧਿਕਾਰੀ ਨੇ ਅਹਿਮਦ ‘ਤੇ ਤਿੰਨ ਗੋਲੀਆਂ ਚਲਾਈਆਂ ਸਨ, ਜਿਨ੍ਹਾਂ ਵਿਚੋਂ ਦੋ ਗੋਲੀਆਂ ਅਹਿਮਦ ਦੀ ਛਾਤੀ ਵਿੱਚ ਲੱਗੀਆਂ।

Total Views: 270 ,
Real Estate